ਨਵੀਂ ਦਿੱਲੀ: ਪੰਜਾਬ ਤੇ ਆਸਪਾਸ ਦੇ ਖੇਤਰਾਂ 'ਚ ਸ਼ਨੀਵਾਰ ਪਰਾਲੀ ਸਾੜਨ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਹੋਈਆਂ ਜਿਸ ਕਾਰਨ ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਸਵੇਰ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਰਹੀ। ਦਿੱਲੀ ਲਈ ਕੇਂਦਰ ਸਰਕਾਰ ਦੀ 'ਏਅਰ ਕੁਆਲਿਟੀ ਵਾਰਨਿੰਗ ਸਿਸਟਮ' ਨੇ ਦੱਸਿਆ ਕਿ ਦਿਵਾਲੀ 'ਤੇ ਵੀ ਸ਼ਹਿਰ ਦੀ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਹੀ ਬਣੇ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਪਰਾਲੀ ਸਾੜਨ ਦੀਆਂ 4,528 ਘਟਨਾਵਾਂ ਹੋਈਆਂ।
ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਦੋ ਮੋਬਾਇਲ ਐਪ 'ਸਮੀਰ' ਦੇ ਮੁਤਾਬਕ ਸ਼ਨੀਵਾਰ ਸਵੇਰੇ ਦਿੱਲੀ ਦਾ ਕੁੱਲ ਹਵਾ ਗੁਣਵੱਤਾ ਸੂਚਕਅੰਕ (AQI) 443 ਤੇ ਸ਼ਾਮ ਨੂੰ 427 ਦਰਜ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਰਹਿਣ ਦਾ ਮੁੱਖ ਕਾਰਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਜ਼ਿਆਦਾ ਘਟਨਾਵਾਂ ਹੋਣਾ ਹੈ।
ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਹਵਾ ਗੁਣਵੱਤਾ ਨਿਗਰਾਨੀ ਕੇਂਦਰ SAFAR (System of Air Quality and Weather Forecasting And Research) ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਦਿੱਲੀ ਦਾ AQI 443 ਰਿਹਾ। ਇਹ ਵੀ ਦੱਸਿਆ ਗਿਆ ਕਿ ਸ਼ਨੀਵਾਰ ਦਿੱਲੀ ਦੀ ਹਵਾ 'ਚ ਪੀਐਮ 2.5 ਕਣਾਂ ਦੇ ਪੱਧਰ 'ਚ ਪਰਾਲੀ ਸਾੜਨ ਦੀ ਭਾਗੀਦਾਰੀ ਕਰੀਬ 32 ਫੀਸਦ ਰਹੀ। SAFAR ਨੇ ਦੱਸਿਆ, ਅਜਿਹਾ ਅਨੁਮਾਨ ਹੈ ਕਿ 8 ਤੇ 9 ਨਵੰਬਰ ਨੂੰ ਹਵਾ ਦੀ ਗਤੀ 'ਚ ਕਮੀ ਆਵੇਗੀ। ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਜ਼ਿਆਦਾ ਕਮੀ ਨਹੀਂ ਆਉਂਦੀ ਤਾਂ ਹਾਲਾਤ ਬਿਹਤਰ ਹੋਣ ਦੀ ਕੋਈ ਉਮੀਦ ਨਹੀਂ ਹੈ।
AQI ਦਾ ਪੈਮਾਨਾ
ਹਵਾ ਦੀ ਗੁਣਵੱਤਾ ਦਾ ਇੰਡੈਕਸ 0-50 ਦੇ ਚੰਗੇ ਪੱਧਰ ਨੂੰ ਦਰਸਾਉਂਦਾ ਹੈ। 51-100 ਸੰਤੋਸ਼ਜਨਕ, 101 ਤੋਂ 200 ਮੱਧਮ, 201–300 ਖ਼ਰਾਬ, 301 ਤੋਂ 400 ਬਹੁਤ ਖ਼ਰਾਬ, 401 ਤੋਂ 500 ਗੰਭੀਰ ਤੇ 500 ਸਭ ਤੋਂ ਵੱਧ ਗੰਭੀਰ ਅਤੇ ਐਮਰਜੈਂਸੀ 'ਚ ਆਉਂਦਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਲੁਧਿਆਣਾ ਪੱਧਰ ਮੱਧ ਸ਼੍ਰੇਣੀ ਵਿਚ ਆਇਆ ਹੈ।
US Elections: ਆਖਿਰ ਕਿੱਥੇ ਹੋਈ ਟਰੰਪ ਤੋਂ ਗਲਤੀ, ਕਿਵੇਂ ਮਿਲੀ ਬਾਇਡਨ ਨੂੰ ਇਤਿਹਾਸਕ ਜਿੱਤ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਦਿੱਲੀ ਦੀ ਆਬੋ ਹਵਾ ਬੇਹੱਦ ਖਰਾਬ, ਮੁੜ ਲੱਗੇ ਪੰਜਾਬ ਸਿਰ ਇਲਜ਼ਾਮ
ਏਬੀਪੀ ਸਾਂਝਾ
Updated at:
08 Nov 2020 06:56 AM (IST)
ਸ਼ਨੀਵਾਰ ਸਵੇਰੇ ਦਿੱਲੀ ਦਾ ਕੁੱਲ ਹਵਾ ਗੁਣਵੱਤਾ ਸੂਚਕਅੰਕ (AQI) 443 ਤੇ ਸ਼ਾਮ ਨੂੰ 427 ਦਰਜ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਰਹਿਣ ਦਾ ਮੁੱਖ ਕਾਰਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਜ਼ਿਆਦਾ ਘਟਨਾਵਾਂ ਹੋਣਾ ਹੈ।
- - - - - - - - - Advertisement - - - - - - - - -