ਖੰਨਾ: ਪੰਜਾਬ ਸਰਕਾਰ ਵਲੋਂ ਦੀਵਾਲੀ ਵਾਲੇ ਦਿਨ ਸਿਰਫ ਕੁਝ ਸਮੇਂ ਲਈ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਪਰ ਪੰਜਾਬ ਦੇ 9 ਸ਼ਹਿਰ ਅਜਿਹੇ ਹਨ ਜਿਥੇ ਗ੍ਰੀਨ ਟ੍ਰਿਬਿਊਨਲ ਨੇ ਪਟਾਕੇ ਚਲਾਉਣ 'ਤੇ ਬੈਨ ਲਗਾ ਦਿੱਤਾ ਹੈ। ਇਨ੍ਹਾਂ ਸ਼ਹਿਰਾਂ 'ਚ ਖੰਨਾ, ਮੰਡੀ ਗੋਬਿੰਦਗੜ੍ਹ ਵੀ ਸ਼ਾਮਿਲ ਹੈ।


'ਆਪ' ਆਗੂਆਂ ਨੇ ਮਿੱਟੀ ਦੀ ਸਹੁੰ ਖਾਦੀ, 2022 ਦੀ ਤਿਆਰੀ ਸ਼ੁਰੂ

ਇਥੋਂ ਦੇ ਬੱਚਿਆਂ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲਾਂ ਬਾਅਦ ਖੁਸ਼ੀਆਂ ਭਰੇ ਤਿਉਹਾਰ ਆਉਂਦੇ ਹਨ। ਅਸੀਂ ਤਾਂ ਪਟਾਕੇ ਵੀ ਖਰੀਦ ਲਿਆਂਦੇ ਹਨ। ਉਨ੍ਹਾਂ  ਕਿਹਾ ਕਿ ਪਹਿਲਾਂ ਹੀ ਕੋਰੋਨਾ ਕਾਰਨ ਬੱਚੇ ਘਰਾਂ 'ਚ ਬੰਦ ਹਨ ਉਪਰੋ ਪਟਾਕੇ ਵੀ ਨਹੀਂ ਚਲਾ ਸਕਦੇ।

ਲੁਧਿਆਣਾ 'ਚ ਡੌਂਕੀ ਗੈਂਗ ਦਾ ਪਰਦਾਫਾਸ਼, 7 ਮੈਂਬਰ ਹਥਿਆਰਾਂ ਸਣੇ ਕਾਬੂ

ਉੱਥੇ ਹੀ ਐਸਡੀਐਮ ਖੰਨਾ ਹਰਬੰਸ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਹੀ ਪਤਾ ਲੱਗਾ ਹੈ ਕਿ ਗ੍ਰੀਨ ਟ੍ਰਿਬਿਊਨਲ ਨੇ ਪਟਾਕੇ ਚਲਾਉਣ 'ਤੇ ਬੈਨ ਲਗਾ ਦਿੱਤਾ ਹੈ ਜਿਸ ਨੂੰ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰ ਉਹ ਪਹਿਲਾਂ ਹੀ ਖੰਨਾ 'ਚ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕਰ ਚੁੱਕੇ ਹਨ।