ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਅਗਲੇ ਰਾਹਤ ਪੈਕੇਜ ਵਿੱਚ ਪੀਐਫ ਸਬਸਿਡੀ ਦੇਣ ਦਾ ਐਲਾਨ ਕਰ ਸਕਦੀ ਹੈ। ਇਸ ਸਬਸਿਡੀ ਕਰਮਚਾਰੀਆਂ ਤੇ ਰੁਜ਼ਗਾਰ ਦੇਣ ਵਾਲੀ ਕੰਪਨੀਆਂ ਦੋਨਾਂ ਲਈ 10 ਫੀਸਦ PF ਦੇ ਰੂਪ 'ਚ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 13 ਮਾਰਚ ਨੂੰ ਯੋਜਨਾ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਸਰਕਾਰ ਇੱਕ ਵਾਰ ਫੇਰ ਇਸ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।


ਮਨੀ ਕੰਟਰੋਲ ਦੀ ਇੱਕ ਖ਼ਬਰ ਮੁਤਾਬਕ Pradhan Mantri Rojgar Protsahan Yojana ਦੇ ਨਵੇਂ ਸੰਸਕਰਣ ਤਹਿਤ ਸਰਕਾਰ ਅਗਲੇ ਦੋ ਸਾਲਾਂ ਦੇ ਲਈ ਨਵੇਂ ਰੋਜ਼ਗਾਰ ਦੇ ਲਈ ਸਬਸਿਡੀ ਦਾ ਐਲਾਨ ਕਰ ਸਕਦੀ ਹੈ।

ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ ਸਰਕਾਰ  ਨਵੇਂ ਕਰਮਚਾਰੀਆਂ ਨੂੰ 3 ਸਾਲਾਂ ਦੇ ਲਈ EPF ਤੇ EPS ਵਿੱਚ 12 ਫੀਸਦੀ ਦਾ ਯੋਗਦਾਨ ਦਿੰਦੀ ਹੈ। ਦੱਸ ਦੇਈਏ ਕਿ ਇਸ ਸਕੀਨ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ EPFO ਤਹਿਤ 1 ਅਪ੍ਰੈਲ 2016 ਤੱਕ ਰਜਿਸਟਰਡ ਹਨ ਤੇ ਜਿਨ੍ਹਾਂ ਦੀ ਤਨਖ਼ਾਹ 15000 ਰੁਪਏ ਮਹੀਨਾ ਤੱਕ ਹੈ।

ਸਰਕਾਰ ਅੱਗੇ ਰਾਹਤ ਪੈਕੇਜ ਵਿੱਤ ਇਸ ਸਕੀਮ ਬਾਰੇ ਐਲਾਨ ਕਰ ਸਕਦੀ ਹੈ।ਦੱਸ ਦੇਈਏ ਕਿ ਸਰਕਾਰ ਅਗਲੇ ਦੋ ਸਾਲਾਂ ਤੱਕ ਇਹ ਸਬਸਿਡੀ ਦੇਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਇਸ ਯੋਜਨਾਂ ਦੇ ਸ਼ੁਰੂ ਹੋਣ ਵਿੱਚ 6-7 ਮਹੀਨੇ ਦਾ ਸਮਾਂ ਲੱਗ ਸਕਦਾ ਹੈ।