ਨਵੀਂ ਦਿੱਲੀ: ਚੀਨ ਤੇ ਪਾਕਿਸਤਾਨ ਨੂੰ ਦਿੱਤੇ ਸੰਦੇਸ਼ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਕਿਹਾ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਾਰੇ ਮੈਂਬਰ ਦੇਸ਼ਾਂ ਨੂੰ ਇਕ ਦੂਜੇ ਦੀ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਪੂਰਬੀ ਲੱਦਾਖ 'ਚ ਪਿਛਲੇ ਦਿਨੀਂ ਭਾਰਤ ਤੇ ਚੀਨ ਦੇ ਵਿਚ ਸਰਹੱਦ 'ਤੇ ਹੋਏ ਹਿੰਸਕ ਵਿਵਾਦ ਤੇ ਕਸ਼ਮੀਰ ਮੁੱਦੇ 'ਤੇ ਅੰਤਰ ਰਾਸ਼ਟਰੀਕਰਨ ਦੇ ਪਾਕਿਸਤਾਨੀ ਯਤਨਾਂ ਤੇ ਸਰਹੱਦ ਪਾਰ ਭਾਰਤ ਖਿਲਾਫ ਉਸ ਵੱਲੋਂ ਚਲਾਈਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਦੀ ਪਿੱਠਭੂਮੀ 'ਚ ਅੱਠ ਦੇਸ਼ਾਂ ਵਾਲੇ ਐਸਸੀਓ ਸ਼ਿਖਰ ਸੰਮੇਲਨ 'ਚ ਆਇਆ।


ਵੀਡੀਓ ਕਾਨਫਰੰਸ ਜ਼ਰੀਏ ਮੋਦੀ ਨੇ ਇਸ ਸ਼ਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਇਸ 'ਚ ਮੌਜੂਦ ਹਨ। ਮੈਂਬਰ ਦੇਸ਼ਾਂ ਦੇ ਵਿਚ ਸੰਪਰਕ ਮਜਬੂਤ ਕਰਨ 'ਚ ਭਾਰਤ ਦੀ ਭਾਗੀਦਾਰੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, 'ਭਾਰਤ ਦਾ ਮੰਨਣਾ ਹੈ ਕਿ ਕਨੈਕਟੀਵਿਟੀ ਨੂੰ ਹੋਰ ਜ਼ਿਆਦਾ ਗਹਿਰਾ ਕਰਨ ਲਈ ਇਹ ਜ਼ਰੂਰੀ ਹੈ ਕਿ ਇਕ-ਦੂਜੇ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਸਨਮਾਨ ਦਿੰਦਿਆਂ ਮੂਲ ਸਿਧਾਂਤ ਦੇ ਨਾਲ ਅੱਗੇ ਵਧਾਇਆ ਜਾਵੇ।


ਮੋਦੀ ਨੇ ਆਪਣੇ ਸੰਬੋਧਨ 'ਚ ਐਸਸੀਓ ਦੇ ਏਜੰਡੇ 'ਚ ਦੋ-ਪੱਖੀ ਮੁੱਦਿਆਂ ਨੂੰ ਲਿਆਉਣ ਦੇ ਯਤਨਾਂ ਨੂੰ ਬਦਕਿਸਮਤੀ ਕਰਾਰ ਦਿੱਤਾ ਤੇ ਕਿਹਾ ਕਿ ਭਾਰਤ ਐਸਸੀਓ ਚਾਰਟਰ 'ਚ ਨਿਰਧਾਰਤ ਸਿਧਾਂਤਾ ਮੁਤਾਬਕ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਸੰਯੁਕਤ ਰਾਸ਼ਟਰ ਦਾ ਮੂਲ ਟੀਚਾ ਅਜੇ ਅਧੂਰਾ ਹੈ ਤੇ ਕੋਵਿਡ 19 ਮਹਾਮਾਰੀ ਦੀ ਆਰਥਿਕ ਤੇ ਸਮਾਜਿਕ ਪੀੜਾ ਨਾਲ ਜੂਝ ਰਹੇ ਵਿਸ਼ਵ ਨੂੰ ਉਸ ਦੀ ਵਿਵਸਥਾ 'ਚ ਪਰਵਰਤਣ ਦੀ ਲੋੜ ਹੈ।


ਉਨ੍ਹਾਂ ਕਿਹਾ, ਸੰਯੁਕਤ ਰਾਸ਼ਟਰ ਨੇ ਆਪਣੇ 75 ਸਾਲ ਪੂਰੇ ਕਰ ਲਏ ਹਨ। ਪਰ ਕਈ ਅਸਫਲਤਾਵਾਂ ਤੋਂ ਬਾਅਦ ਵੀ ਸੰਯੁਕਤ ਰਾਸ਼ਟਰ ਦਾ ਮੂਲ ਟੀਚਾ ਅਧੂਰਾ ਹੈ। ਮਹਾਮਾਰੀ ਦੀ ਆਰਥਿਕ ਤੇ ਸਮਾਜਿਕ ਪੀੜਾ ਨਾਲ ਜੂਝ ਰਹੇ ਵਿਸ਼ਵ ਦੀ ਆਸ ਹੈ ਕਿ ਸੰਯੁਕਤ ਰਾਸ਼ਟਰ ਦੀ ਵਿਵਸਥਾ 'ਚ ਪਰਿਵਰਤਨ ਆਏ। ਉਨ੍ਹਾਂ ਅੱਜ ਦੀਆਂ ਕੌਮਾਂਤਰੀ ਅਸਲੀਅਤ ਨੂੰ ਦਰਸਾਉਣ ਵਾਲੀਆਂ ਸਮਕਾਲੀ ਚੁਣੌਤੀਆਂ ਤੇ ਮਨੁੱਖੀ ਕਲਿਆਣ ਜਿਹੇ ਵਿਸ਼ਿਆਂ 'ਤੇ ਚਰਚਾ ਲਈ ਬਹੁਪੱਖੀਵਾਦ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਉਮੀਦ ਜਤਾਈ ਕਿ ਇਸ ਯਤਨ 'ਚ ਐਸਸੀਓ ਦੇ ਮੈਂਬਰ ਰਾਸ਼ਟਰਾਂ ਦਾ ਪੂਰਨ ਸਨਮਾਨ ਮਿਲੇਗਾ।


ਮੋਦੀ ਨੇ ਕਿਹਾ ਕਿ ਭਾਰਤ ਦਾ ਸ਼ਾਂਤੀ, ਸੁਰੱਖਿਆ ਤੇ ਵਿਕਾਸ 'ਤੇ ਦ੍ਰਿੜ ਵਿਸ਼ਵਾਸ ਹੈ ਤੇ ਉਸ ਨੇ ਹਮੇਸ਼ਾਂ ਅੱਤਵਾਦੀ, ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਵਿਰੁੱਧ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਭਾਰਤ ਐਸਸੀਓ ਚਾਰਟਰ 'ਚ ਨਿਰਧਾਰਤ ਸਿਧਾਂਤਾ ਦੇ ਮੁਤਾਬਕ ਐਸਸੀਓ ਦੇ ਤਹਿਤ ਕੰਮ ਕਰਨ ਦੀ ਆਪਣੀ ਵਚਨਬੱਧਤਾ 'ਚ ਦ੍ਰਿੜ ਰਿਹਾ ਹੈ ਪਰ ਇਹ ਬਦਕਿਸਮਤੀ ਹੈ ਕਿ ਇਸ ਦੇ ਏਜੰਡੇ 'ਚ ਵਾਰ-ਵਾਰ ਦੋ ਪੱਖੀ ਮੁੱਦਿਆਂ ਨੂੰ ਲਿਆਉਣ ਦੇ ਯਤਨ ਹੋ ਰਹੇ ਹਨ।


Bihar Election Results: ਬਿਹਾਰ 'ਚ ਐਨਡੀਏ ਨੇ ਲਹਿਰਾਇਆ ਜਿੱਤ ਦਾ ਝੰਡਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ