ਬਿਹਾਰ 'ਚ NDA ਨੂੰ ਮੁੜ ਬਹੁਮਤ, RJD ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ
ਏਬੀਪੀ ਸਾਂਝਾ | 10 Nov 2020 11:48 PM (IST)
Bihar Election Results: ਬਿਹਾਰ ਵਿਧਾਨ ਸਭਾ ਚੋਣ ਨਤੀਜੇ ਸਾਫ ਹੋ ਗਏ ਹਨ। ਮੁਕਾਬਲਾ ਕਾਫ਼ੀ ਸਖ਼ਤ ਰਿਹਾ ਪਰ ਐਨਡੀਅਏ ਨੇ ਇੱਕ ਵਾਰ ਮੁੜ ਤੋਂ ਬਹੁਮਤ ਹਾਸਲ ਕਰ ਲਈ ਹੈ।
ਚੰਡੀਗੜ੍ਹ: ਬਿਹਾਰ ਵਿਧਾਨ ਸਭਾ ਚੋਣ (Bihar Elections) ਨਤੀਜੇ ਤਕਰੀਬਨ ਸਾਫ ਹਨ। ਮੁਕਾਬਲਾ ਕਾਫ਼ੀ ਸਖ਼ਤ ਹੈ ਪਰ ਐਨਡੀਅਏ (NDA) ਨੇ ਇੱਕ ਵਾਰ ਮੁੜ ਤੋਂ ਬਹੁਮਤ (regained its majority) ਹਾਸਲ ਕਰ ਲਈ ਹੈ।ਇਸ ਜਿੱਤ ਨੇ ਨਾਲ ਬਿਹਾਰ (Bihar) ਦੀ ਸੱਤਾ 'ਚ ਐਨਡੀਏ ਲਗਾਤਾਰ ਚੌਥੀ ਵਾਰ ਵਿਰਾਜਮਾਨ ਹੋ ਜਾਵੇਗੀ।ਬਿਹਾਰ 'ਚ 243 ਵਿਧਾਨ ਸਭਾ ਦੀਆਂ ਸੀਟਾਂ ਹਨ ਅਤੇ ਬਹੁਮਤ ਹਾਸਲ ਕਰਨ ਲਈ 122 ਸੀਟਾਂ ਦੀ ਜ਼ਰੁਰਤ ਸੀ। ਜਿਸ 'ਤੇ ਐਨਡੀਏ ਨੇ ਕਬਜ਼ਾ ਕਰ ਲਿਆ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ ਜੋ ਦੇਰ ਰਾਤ ਤੱਕ ਜਾਰੀ ਰਹੀ।ਸ਼ੁਰੂਆਤੀ ਰੁਝਾਨਾ 'ਚ ਸਭ ਤੋਂ ਪਹਿਲਾਂ ਯੁਪੀਏ ਨੇ ਬਹੁਮਤ ਹਾਸਲ ਕੀਤਾ ਪਰ ਜਿਵੇਂ ਜਿਵੇਂ EVM ਮਸ਼ੀਨਾਂ ਦੀ ਗਿਣਤੀ ਵਧੀ ਤੇਜਸਵੀ ਯਾਦਵ ਦੀ ਪਾਰਟੀ ਹੇਠਾਂ ਆਉਂਦੀ ਗਈ। ਇਸ ਤੋਂ ਬਾਅਦ ਬੀਜੇਪੀ ਤੇ ਉਸ ਦੀ ਸਹਿਯੋਗੀ ਪਾਰਟੀਆਂ ਨੇ ਰੁਝਾਨਾਂ 'ਚ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ। ਇਸ ਦੌਰਾਨ ਚੋਣ ਕਮੀਸ਼ਨ ਨੂੰ ਵੀ ਸਹਾਮਣੇ ਆਉਣਾ ਪਿਆ ਤੇ ਚੋਣਾਂ ਦੀ ਗਿਣਤੀ 'ਚ ਦੇਰੀ ਦਾ ਕਾਰਨ ਦੱਸਣਾ ਪਿਆ। ਬਿਹਾਰ ਵਿਧਾਨ ਸਭਾ ਚੋਣਾਂ 'ਚ 4.12 ਕਰੋੜ ਦੇ ਕਰੀਬ ਵੋਟਾਂ ਪਈਆਂ ਸੀ।ਚੋਣਾਂ ਦੀ ਗਿਣਤੀ 'ਚ ਦੇਰੀ ਹੋ ਰਹੀ ਸੀ ਜਿਸ ਕਾਰਨ ਦੁਪਹਿਰ ਤਕ ਸਿਰਫ਼ 1 ਕਰੋੜ ਤੋਂ ਵੱਧ ਦੀ ਹੀ ਗਿਣਤੀ ਹੋ ਸਕੀ। ਗਿਣਤੀ ਲਈ 55 ਸੈਂਟਰ 'ਚ 414 ਹਾਲ ਬਣਾਏ ਗਏ ਸੀ। ਆਰਜੇਡੀ ਨੇ ਨਿਤੀਸ਼ ਕੁਮਾਰ 'ਤੇ ਧਾਂਦਲੀ ਕਰਨ ਦੇ ਵੀ ਇਲਜਾਮ ਲੱਗੇ। ਮੋਦੀ ਲਹਿਰ ਤੇ ਪਿਛਲੇ 15 ਸਾਲਾਂ ਤੋਂ ਨਿਤੀਸ਼ ਕੁਮਾਰ ਦੇ ਰਾਜ ਨੂੰ ਬਿਹਾਰ ਤੋਂ ਦੂਰ ਕਰਨ ਲਈ ਚੋਣਾਂ ਤੋਂ ਪਹਿਲਾਂ ਮਹਾਗੱਠਜੋੜ ਬਣਾਇਆ ਗਿਆ ਸੀ।ਜਿਸ 'ਚ ਸਹਿਮਤੀ ਬਣੀ ਸੀ ਕਿ ਆਰਜੇਡੀ 144 ਤੇ ਕਾਂਗਰਸ 70 ਸੀਟਾਂ 'ਤੇ ਚੋਣ ਲੜੇਗੀ।ਹਲਾਂਕਿ ਬਾਕੀ ਸੀਟਾਂ ਯੂਪੀਏ ਗਠਜੋੜ 'ਚ ਵੰਡ ਦਿੱਤੀਆਂ ਜਾਣਗੀਆਂ।