ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਲੌਕਡਾਊਨ-3 (lockadown-3) ਦੇ ਪਹਿਲੇ ਦਿਨ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਹਟਾਈ ਗਈ, ਇਸ ਦੇ ਪਹਿਲੇ ਦਿਨ ਦੀ ਸੇਲ ਦੇ ਅੰਕੜਿਆਂ (liquor hits states revenue) ਨੇ ਸਭ ਨੂੰ ਹੈਰਾਨ ਕਰ ਦਿੱਤਾ। ਦੱਸ ਦਈਏ ਕਿ ਪਹਿਲੇ ਦਿਨ ਯਾਨੀ 4 ਮਈ ਨੂੰ ਯੂਪੀ ਵਿੱਚ ਇੱਕ ਦਿਨ ‘ਚ 300 ਕਰੋੜ ਤੇ ਰਾਜਸਥਾਨ ਵਿੱਚ ਸਿਰਫ ਦੋ ਘੰਟਿਆਂ ਵਿੱਚ 59 ਕਰੋੜ ਦੀ ਸ਼ਰਾਬ ਵਿਕੀ। ਇਸੇ ਤਰ੍ਹਾਂ ਛੱਤੀਸਗੜ੍ਹ ਵਿੱਚ ਵੀ ਕੱਲ੍ਹ 35 ਕਰੋੜ ਰੁਪਏ ਦੀ ਸ਼ਰਾਬ ਵਿਕੀ (liquor Sale)। ਸ਼ਰਾਬ ਦੀਆਂ ਦੁਕਾਨਾਂ ‘ਤੇ ਸਵੇਰ ਤੋਂ ਹੀ ਲੰਬੀਆਂ ਲਾਈਨ ਲੱਗੀਆਂ ਨਜ਼ਰ ਆਈਆਂ।

ਇਨ੍ਹਾਂ ਸੂਬਿਆਂ ‘ਚ ਕਰੋੜਾਂ ਦੀ ਸ਼ਰਾਬ ਵਿਕੀ:

  • ਯੂਪੀ- 300 ਕਰੋੜ

  • ਰਾਜਸਥਾਨ - 59 ਕਰੋੜ (ਸਿਰਫ ਦੋ ਘੰਟਿਆਂ ‘ਚ)

  • ਕਰਨਾਟਕ - 45 ਕਰੋੜ

  • ਛੱਤੀਸਗੜ੍ਹ - 35 ਕਰੋੜ

  • ਯੂਪੀ ਦੇ ਲਖਨਊ ‘ਚ 6 ਕਰੋੜ ਦੀ ਸ਼ਰਾਬ ਦੀ ਸੇਲ ਹੋਈ।


 

ਉਧਰ ਦਿੱਲੀ ‘ਚ ਵੀ ਕੁਝ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਦਿੱਲੀ ਵਿੱਚ ਕਈ ਥਾਂ ਹੰਗਾਮੇ ਹੋਏ, ਜਿਸ ਤੋਂ ਬਾਅਦ ਬਾਅਦ ਕਈ ਥਾਂਵਾਂ ‘ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਦਿੱਲੀ ਸਰਕਾਰ ਨੇ ਸ਼ਰਾਬ ਨੂੰ ਨਾ ਸਿਰਫ 70 ਪ੍ਰਤੀਸ਼ਤ ਤੱਕ ਮਹਿੰਗਾ ਕਰ ਦਿੱਤਾ, ਸਗੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਵੀ ਲੋਕਾਂ ਦੇ ਰਵੱਈਏ ਤੋਂ ਨਾਰਾਜ਼ ਨਜ਼ਰ ਆਏ।

ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਕਿਉਂ ਲਿਆ? ਇਸ ਦਾ ਜਵਾਬ ਵੀ ਜਾਣ ਲਿਓ।

2 ਲੱਖ 48 ਹਜ਼ਾਰ ਕਰੋੜ ਰੁਪਏ, ਇਹ ਅੰਕੜਾ ਸਾਲ 2019 ‘ਚ ਸ਼ਰਾਬ ਦੀ ਵਿਕਰੀ ਤੋਂ ਸੂਬਾ ਸਰਕਾਰਾਂ ਦੀ ਕਮਾਈ ਦਾ ਹੈ। ਸ਼ਰਾਬ ਤੋਂ ਸਰਕਾਰ ਦੀ ਆਮਦਨੀ ਦੇ ਇਸ ਹਿਸਾਬ ਨੂੰ ਇੰਝ ਸਮਝੋ।

- ਸ਼ਰਾਬ ਦੀ ਬੋਤਲ ਦੀ ਕੀਮਤ ਦਾ ਇੱਕ ਹਿੱਸਾ ਐਕਸਾਈਜ਼ ਟੈਕਸ ਹੈ।

- ਇਹ ਸਾਰਾ ਆਬਕਾਰੀ ਟੈਕਸ ਸੂਬਾ ਸਰਕਾਰ ਦੇ ਖਜ਼ਾਨੇ ‘ਚ ਜਾਂਦਾ ਹੈ।

ਇਸ ਦਾ ਮਤਲਬ ਹੈ ਕਿ ਜਿੰਨੀ ਜ਼ਿਆਦਾ ਸ਼ਰਾਬ ਵਿਕਦੀ ਹੈ, ਓਨੀ ਰਾਜ ਸਰਕਾਰ ਕਮਾਈ ਕਰੇਗੀ।

- 2017 ਵਿੱਚ ਸ਼ਰਾਬ ਦੀ ਵਿਕਰੀ ਦਾ ਮਾਲੀਆ 1.99 ਲੱਖ ਕਰੋੜ ਸੀ।

- 2018 ‘ਚ 2.17 ਲੱਖ ਕਰੋੜ ਰੁਪਏ।

- 2019 ‘ਚ 2.48 ਲੱਖ ਕਰੋੜ ਰੁਪਏ।

- ਔਸਤਨ ਕੱਢਿਆ ਜਾਵੇ ਤਾਂ ਸਰਕਾਰ ਸ਼ਰਾਬ ਦੀ ਵਿਕਰੀ ਤੋਂ ਹਰ ਦਿਨ 700 ਕਰੋੜ ਦੀ ਕਮਾਈ ਕਰਦੀ ਹੈ।

40 ਦਿਨਾਂ ਦੇ ਲੌਕਡਾਊਨ ਦੀ ਗੱਲ ਕਰੀਏ ਤਾਂ ਸਰਕਾਰ ਨੂੰ 28 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਹੈ।

ਦੱਸ ਦੇਈਏ ਕਿ ਸਰਕਾਰ ਦਾ ਲਗਪਗ 20 ਤੋਂ 30% ਮਾਲੀਆ ਸ਼ਰਾਬ ਦੀ ਵਿਕਰੀ ਤੋਂ ਆਉਂਦਾ ਹੈ, ਇਸ ਲਈ ਹਰ ਸਰਕਾਰ ਸ਼ਰਾਬ ਦੀ ਦੁਕਾਨ ਨੂੰ ਖੁੱਲਾ ਰੱਖਣਾ ਚਾਹੁੰਦੀ ਹੈ।

ਆਬਕਾਰੀ ਵਿਭਾਗ ਤੋਂ ਸੂਬਿਆਂ ਦੀ ਕਮਾਈ:

- ਦਿੱਲੀ ਆਬਕਾਰੀ ਟੈਕਸ ਤੋਂ ਹਰ ਮਹੀਨੇ 500 ਕਰੋੜ ਦੀ ਕਮਾਈ ਕਰਦਾ ਹੈ।

- ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਤੋਂ ਮਹੀਨਾਵਾਰ ਕਮਾਈ 2000 ਕਰੋੜ ਹੈ।

- ਯੂਪੀ ਦੇ 2166 ਕਰੋੜ ਰੁਪਏ।

- ਮੱਧ ਪ੍ਰਦੇਸ਼ ਦੀ ਕਮਾਈ 833 ਕਰੋੜ ਰੁਪਏ।

- ਰਾਜਸਥਾਨ ਵਿਚ 650 ਕਰੋੜ ਰੁਪਏ।