ਹੋਲੀ ਤੋਂ ਪਹਿਲਾਂ ਨਿਬੇੜ ਲਵੋ ਜ਼ਰੂਰੀ ਕੰਮ, 7 ਦਿਨ ਬੰਦ ਰਹਿਣਗੇ ਬੈਂਕ
ਏਬੀਪੀ ਸਾਂਝਾ | 25 Feb 2020 01:03 PM (IST)
ਮਾਰਚ 'ਚ ਬੈਂਕ ਖਪਤਕਾਰਾਂ ਨੂੰ ਆਪਣਾ ਕੰਮ ਹੋਲੀ ਤੋਂ ਪਹਿਲਾਂ ਹੀ ਨਿਬੇੜਣਾ ਪਵੇਗਾ। ਵੱਖ-ਵੱਖ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀ 3 ਦਿਨਾਂ ਹੜਤਾਲ ਕਰ ਰਹੇ ਹਨ। ਹਾਲਾਂਕਿ ਕੁਝ ਸੂਬਿਆਂ 'ਚ ਗਾਹਕਾਂ ਨੂੰ ਸੱਤ ਦਿਨਾਂ 'ਚ ਸਿਰਫ ਇੱਕ ਹੀ ਦਿਨ ਬੈਂਕ ਦੀਆਂ ਸੇਵਾਵਾਂ ਮਿਲ ਪਾਉਣਗੀਆਂ
ਨਵੀਂ ਦਿੱਲੀ: ਮਾਰਚ 'ਚ ਬੈਂਕ ਖਪਤਕਾਰਾਂ ਨੂੰ ਆਪਣਾ ਕੰਮ ਹੋਲੀ ਤੋਂ ਪਹਿਲਾਂ ਹੀ ਨਿਬੇੜਣਾ ਪਵੇਗਾ। ਵੱਖ-ਵੱਖ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀ 3 ਦਿਨਾਂ ਹੜਤਾਲ ਕਰ ਰਹੇ ਹਨ। ਹਾਲਾਂਕਿ ਕੁਝ ਸੂਬਿਆਂ 'ਚ ਗਾਹਕਾਂ ਨੂੰ ਸੱਤ ਦਿਨਾਂ 'ਚ ਸਿਰਫ ਇੱਕ ਹੀ ਦਿਨ ਬੈਂਕ ਦੀਆਂ ਸੇਵਾਵਾਂ ਮਿਲ ਪਾਉਣਗੀਆਂ। ਇਸ ਦਾ ਅਸਰ ਏਟੀਐਮ 'ਤੇ ਵੀ ਪੈ ਸਕਦਾ ਹੈ। ਬੈਂਕਾਂ ਦੀ ਹੜਤਾਲ ਤੋਂ ਪਹਿਲਾਂ 7 ਤੇ 8 ਮਾਰਚ ਨੂੰ ਵੀ ਬੈਂਕ ਬੰਦ ਰਹਿਣਗੇ। 7 ਮਾਰਚ ਨੂੰ ਮਹੀਨੇ ਦਾ ਦੂਸਰਾ ਸ਼ਨੀਵਾਰ ਹੈ ਤੇ 8 ਮਾਰਚ ਨੂੰ ਐਤਵਾਰ। ਇਸ ਤੋਂ ਬਾਅਦ 9 ਤੇ 10 ਨੂੰ ਹੋਲੀ ਦੀ ਛੁੱਟੀ ਹੋਵੇਗੀ। ਗੌਰਤਲਬ ਹੈ ਕਿ ਕੁਝ ਸੂਬਿਆਂ 'ਚ ਹੋਲੀ ਦੀਆਂ ਦੋ ਛੁੱਟੀਆਂ ਹੁੰਦੀਆਂ ਹਨ। ਹੋਲੀ ਤੋਂ ਬਾਅਦ 11,12,13 ਨੂੰ ਬੈਂਕ ਹੜਤਾਲ ਸ਼ੁਰੂ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਬੈਂਕ 14 ਮਾਰਚ ਨੂੰ ਜਾ ਕੇ ਖੁੱਲ੍ਹਣਗੇ। ਇਸ ਤੋਂ ਬਾਅਦ ਐਤਵਾਰ ਹੈ, ਜਿਸ ਕਾਰਨ ਬੈਂਕ ਬੰਦ ਰਹਿਣਗੇ।