ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਸੀਸੀਆਈ ਪਹਿਲਾਂ ਹੀ ਦੱਸ ਚੁਕਿਆ ਹੈ ਕਿ ਆਈਪੀਐਲ ਦਾ ਨਵਾਂ ਸੀਜ਼ਨ 29 ਮਾਰਚ 2020 ਤੋਂ ਸ਼ੁਰੂ ਹੋਵੇਗਾ। ਕਰੀਬ 55 ਦਿਨਾਂ ਬਾਅਦ ਆਈਪੀਐਲ ਦਾ ਫਾਇਨਲ ਮੁਕਾਬਲਾ 24 ਮਈ 2020 ਨੂੰ ਖੇਡਿਆ ਜਾਵੇਗਾ।

ਇਸ ਸੀਜ਼ਨ 'ਚ ਸਾਰੀਆਂ 8 ਟੀਮਾਂ 'ਚ ਕੁੱਲ 189 ਖਿਡਾਰੀ ਮੈਦਾਨ 'ਚ ਉਤਰਣਗੇ। ਹਾਲਾਂਕਿ ਆਈਪੀਐਲ ਦੀ ਸ਼ੁਰੂਆਤ ਹੋਣ 'ਚ ਅਜੇ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਬਾਕੀ ਹੈ। ਪਿਛਲੇ ਸੀਜ਼ਨ ਵਾਂਗ ਇਸ ਵਾਰ ਵੀ 8 ਟੀਮਾਂ ਹਿੱਸਾ ਲੈ ਰਹੀਆਂ ਹਨ।

ਆਈਪੀਐਲ ਦੇ ਰਾਉਂਡ ਲੀਗ ਦੀ ਸ਼ੁਰੂਆਤ 17 ਮਈ ਨੂੰ ਮੁੰਬਈ ਤੇ ਰਾਇਲ ਚੈਲੇਂਜਰਸ ਬੰਗਲੋਰ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਨਾਕਆਉਟ ਮੁਕਾਬਲੇ ਹੋਣਗੇ ਜਿਸਦਾ ਸ਼ੈਡਿਊਲ ਅਜੇ ਬੀਸੀਸੀਆਈ ਨੇ ਜਾਰੀ ਨਹੀਂ ਕੀਤਾ ਹੈ।