ਨਵੀਂ ਦਿੱਲੀ: ਜੇ ਤੁਸੀਂ ਅਗਲੇ ਹਫਤੇ ਬੈਂਕ ਦੇ ਕੰਮਕਾਜ ਨੂੰ ਸੁਲਝਾਉਣ ਬਾਰੇ ਸੋਚ ਰਹੇ ਹੋ, ਤਾਂ ਅਲਰਟ ਹੋ ਜਾਓ। ਬੈਂਕ ਦੇ ਕੰਮ ਨੂੰ ਜਲਦੀ ਕਰ ਲਿਓ। 8 ਜਨਵਰੀ ਨੂੰ ਬੈਂਕਾਂ 'ਚ ਹੜਤਾਲ ਹੋ ਸਕਦੀ ਹੈ। ਜੇ ਹੜਤਾਲ ਹੁੰਦੀ ਹੈ, ਤਾਂ ਬੈਂਕਾਂ 'ਚ ਲੈਣ-ਦੇਣ ਪ੍ਰਭਾਵਿਤ ਹੋ ਸਕਦਾ ਹੈ। ਬੈਂਕਿੰਗ ਸੈਕਟਰ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਨੇ 8 ਜਨਵਰੀ ਨੂੰ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।
ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਦੇ ਇੱਕ ਨੇਤਾ ਨੇ ਕਿਹਾ ਕਿ 10 ਯੂਨੀਅਨਾਂ ਇਸ ਹੜਤਾਲ ਦਾ ਸਮਰਥਨ ਕਰ ਰਹੀਆਂ ਹਨ। ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ ਦੇ ਜਨਰਲ ਸੈਕਟਰੀ ਸੀਐਚ ਵੇਕੰਟਾਚਲਮ ਅਨੁਸਾਰ ਹੜਤਾਲ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਕੀਤੀ ਜਾ ਰਹੀ ਹੈ। ਹੜਤਾਲ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਲੇਬਰ ਕਾਨੂੰਨਾਂ ਵਿਚ ਸੋਧ ਕਰਨ ਅਤੇ ਨੌਕਰੀ ਦੀ ਸੁਰੱਖਿਆ ਨੂੰ ਰੋਕਣ ਦੀ ਮੰਗ ਰੱਖੀ ਜਾਵੇਗੀ।
ਕਿਰਤ ਮੰਤਰੀ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ 10 ਕੇਂਦਰੀ ਮੁਲਾਜ਼ਮ ਸੰਗਠਨਾਂ ਨੇ ਸਰਕਾਰ ਦੀਆਂ ‘ਮਜ਼ਦੂਰ ਵਿਰੋਧੀ ਨੀਤੀਆਂ’ ਦੇ ਵਿਰੋਧ ‘ਚ 8 ਜਨਵਰੀ ਨੂੰ ਆਮ ਹੜਤਾਲ ਦਾ ਐਲਾਨ ਕੀਤਾ। 10 ਯੂਨੀਅਨ ਵਰਕਰਾਂ ਦੀਆਂ ਸੰਗਠਨਾਂ ਨੇ ਇੱਕ ਸਾਂਝੇ ਬਿਆਨ ‘ਚ ਕਿਹਾ, "ਕੇਂਦਰੀ ਕਿਰਤ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਇੱਕਜੁੱਟ ਹੋ ਕੇ 8 ਜਨਵਰੀ ਨੂੰ ਆਮ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਹੈ"।
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਗ਼ੁਲਾਮ ਬਣਾਉਣ ਲਈ ਲੇਬਰ ਕੋਡ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਬੇਰੁਜ਼ਗਾਰੀ, ਘੱਟੋ ਘੱਟ ਤਨਖ਼ਾਹ, ਸਮਾਜਿਕ ਸੁਰੱਖਿਆ ਅਤੇ 14 ਸੂਤਰੀ ਮੰਗਾਂ ਦੀ ਪੂਰਤੀ ਲਈ ਕੁਝ ਨਹੀਂ ਕਿਹਾ।
ਇਸ ਕੜੀ ‘ਚ ਰਿਜ਼ਰਵ ਬੈਂਕ ਆਫ਼ ਇੰਡੀਆ ਸਣੇ ਸਾਰੇ ਜਨਤਕ ਖੇਤਰ ਦੇ ਬੈਂਕਾਂ ‘ਚ 8 ਜਨਵਰੀ ਨੂੰ ਹੜਤਾਲ ਹੋਵੇਗੀ। ਰਿਜ਼ਰਵ ਬੈਂਕ ਦੇ ਕਰਮਚਾਰੀਆਂ ਨੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਹੜਤਾਲ ਦਾ ਸਮਰਥਨ ਕੀਤਾ ਹੈ। ਇਸ ਦਿਨ ਬੈਂਕਿੰਗ ਨਾਲ ਸਬੰਧਤ ਹਰ ਤਰਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾਵੇਗਾ।
ਬੈਕਿੰਗ ਸੈਕਟਰ ਕਰਮੀ ਅੱਠ ਜਨਵਰੀ ਨੂੰ ਕਰ ਸਕਦੇ ਨੇ ਹੜਤਾਲ ਦਾ ਐਲਾਨ, ਜਲਦ ਨਿਪਟਾ ਲਿਓ ਕੰਮ
ਏਬੀਪੀ ਸਾਂਝਾ
Updated at:
04 Jan 2020 12:43 PM (IST)
ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਦੇ ਇੱਕ ਨੇਤਾ ਨੇ ਕਿਹਾ ਕਿ 10 ਯੂਨੀਅਨਾਂ ਇਸ ਹੜਤਾਲ ਦਾ ਸਮਰਥਨ ਕਰ ਰਹੀਆਂ ਹਨ। ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ ਦੇ ਜਨਰਲ ਸੈਕਟਰੀ ਸੀਐਚ ਵੇਕੰਟਾਚਲਮ ਅਨੁਸਾਰ ਹੜਤਾਲ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਕੀਤੀ ਜਾ ਰਹੀ ਹੈ।
- - - - - - - - - Advertisement - - - - - - - - -