ਨਵੀਂ ਦਿੱਲੀ: ਜੇਕਰ ਤੁਹਾਡਾ ਕੋਈ ਬੈਂਕ ਨਾਲ ਜੁੜਿਆ ਕੰਮ ਰਹਿੰਦਾ ਹੈ ਤਾਂ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਨਿਬੇੜ ਲਵੋ, ਕਿਉਂਕਿ ਦੀ ਦਿਨ ਦੀ ਹੜਤਾਲ ਤੇ ਐਤਵਾਰ ਨੂੰ ਛੁੱਟੀ ਦੇ ਚੱਲਦਿਆਂ ਬੈਂਕ ਲਗਾਤਾਰ ਤਿੰਨ ਦਿਨ ਤੱਕ ਬੰਦ ਰਹਿਣਗੇ।


ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ 31 ਜਨਵਰੀ ਤੋਂ ਸ਼ੁਰੂ ਹੋ ਰਹੀ ਦੋ ਦਿਨਾਂ ਹੜਤਾਲ ਦੇ ਚਲਦਿਆਂ ਕੰਮਕਾਜ 'ਤੇ ਕੁਝ ਅਸਰ ਪਵੇਗਾ। ਬੈਂਕ ਨੇ ਬੀਐਸਈ ਨੂੰ ਦੱਸਿਆ ਕਿ ਉਸ ਨੇ ਸਾਰੇ ਦਫਤਰਾਂ ਤੇ ਬ੍ਰਾਂਚਾਂ ਦੇ ਕੰਮ ਨੂੰ ਯਕੀਨੀ ਬਨਾਉਣ ਲਈ ਸਾਰੇ ਸੰਭਵ ਉਪਾਅ ਕੀਤੇ ਹਨ।

ਤੁਹਾਨੂੰ ਦੱਸ ਦਈਏ ਕਿ ਬੈਂਕ ਕਰਮਚਾਰੀਆਂ ਦੇ ਸੰਗਠਨਾਂ ਨੇ ਤਨਖਾਹਾਂ 'ਚ ਸੁਧਾਰ ਨੂੰ ਲੈ ਕੇ ਗੱਲਬਾਤ ਅਸਫ਼ਲ ਰਹਿਣ 'ਤੇ 31 ਜਨਵਰੀ ਤੇ 1 ਫਰਵਰੀ ਨੂੰ ਹੜਤਾਲ ਦਾ ਐਲਾਨ ਕੀਤਾ ਹੈ।