ਜਲਦ ਨਿਬੋੜ ਲਓ ਜ਼ਰੂਰੀ ਕੰਮ, ਤਿੰਨ ਦਿਨ ਬੰਦ ਰਹਿਣਗੇ ਸਾਰੇ ਬੈਂਕ
ਏਬੀਪੀ ਸਾਂਝਾ | 22 Jan 2020 11:45 AM (IST)
ਲਗਾਤਾਰ ਤਿੰਨ ਦਿਨ ਤੱਕ ਦੇਸ਼ 'ਚ ਬੈਂਕ ਬੰਦ ਰਹਿਣਗੇ। ਆਉਣ ਵਾਲੀ 31 ਜਨਵਰੀ ਤੋਂ ਬੈਂਕ ਯੂਨੀਅਨ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਬੈਂਕ ਦੇ ਕੰਮ ਨਿਬੇੜਨ ਬਾਰੇ ਸੋਚ ਰਹੇ ਹੋ ਤਾਂ ਅਲਰਟ ਹੋ ਜਾਵੋ, ਕਿਉਂਕਿ ਲਗਾਤਾਰ ਤਿੰਨ ਦਿਨ ਤੱਕ ਦੇਸ਼ 'ਚ ਬੈਂਕ ਬੰਦ ਰਹਿਣਗੇ। ਆਉਣ ਵਾਲੀ 31 ਜਨਵਰੀ ਤੋਂ ਬੈਂਕ ਯੂਨੀਅਨ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਯਾਨੀ 31 ਜਨਵਰੀ ਤੇ 1 ਫਰਵਰੀ ਨੂੰ ਹੜਤਾਲ ਦੇ ਚੱਲਦਿਆਂ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 2 ਫਰਵਰੀ ਨੂੰ ਐਤਵਾਰ ਹੈ। ਇਸ ਲਈ ਉਸ ਦਿਨ ਵੀ ਤੁਸੀਂ ਬੈਂਕ ਦਾ ਕੋਈ ਕੰਮ ਨਹੀਂ ਕਰ ਸਕਦੇ। ਇੰਨਾ ਹੀ ਨਹੀਂ, ਯੂਨੀਅਨ ਨੇ ਮਾਰਚ ਦੇ ਮਹੀਨੇ 'ਚ ਤਿੰਨ ਦਿਨ ਤੇ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਤੱਕ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਉੱਥੇ ਹੀ ਮਾਰਚ 11, 12, 13 ਨੂੰ ਵੀ ਹੜਤਾਲ ਰਹੇਗੀ। ਦਿੱਲੀ ਪ੍ਰਦੇਸ਼ ਬੈਂਕ ਕਰਮਚਾਰੀ ਸੰਗਠਨ ਦੇ ਜਨਰਲ ਸਕੱਤਰ ਅਸ਼ਵਿਨੀ ਰਾਣਾ ਨੇ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਤਨਖਾਹ 'ਚ 12.5 ਫੀਸਦ ਵਾਧੇ ਦੀ ਮੰਗ ਰੱਖੀ ਹੈ, ਜੋ ਮਨਜ਼ੂਰ ਨਹੀਂ ਕੀਤੀ ਗਈ। ਇਸ ਲਈ ਦੇਸ਼ ਭਰ ਦੇ ਸਾਰੇ ਸਰਕਾਰੀ ਬੈਂਕਾਂ 'ਚ ਕਾਰਜਕਾਰੀ ਸਟਾਫ ਹੜਤਾਲ 'ਤੇ ਰਹੇਗਾ ਜਿਸ ਦਾ ਬੈਂਕਿੰਗ ਸੇਵਾਂਵਾਂ 'ਤੇ ਸਿੱਧਾ ਅਸਰ ਪਵੇਗਾ।