ਕਾਨਪੁਰ: ਇੱਥੋਂ ਦੇ ਪਿੰਡ ਚੁਬੇਪੁਰ ਦੇ ਰਹਿਣ ਵਾਲੇ ਇਮਤਿਆਜ਼ ਦਾ ਰਿਸ਼ਤਾ ਬਿਹਾਰ, ਬੇਗੂਸਰਾਏ ਦੇ ਪਿੰਡ ਫਤਿਹਪੁਰ ਦੀ ਖੁਸ਼ਬੂ ਖਟੂਨ ਨਾਲ ਤੈਅ ਹੋਇਆ ਸੀ। ਲਾੜਾ ਬਣ ਇਮਤਿਆਜ਼ 20 ਮਾਰਚ ਨੂੰ ਵਿਆਹ ਲਈ ਰਵਾਨਾ ਹੋਇਆ। ਬਾਰਾਤ ‘ਚ ਲਗਪਗ ਦਸ ਲੋਕ ਸ਼ਾਮਲ ਹੋਏ।
21 ਮਾਰਚ ਨੂੰ ਇਮਤਿਆਜ਼ ਤੇ ਖੁਸ਼ਬੂ ਦਾ ਵਿਆਹ ਪੜ੍ਹਿਆ ਗਿਆ। ਦੂਜੇ ਦਿਨ ਲਾੜੀ ਦੀ ਵਿਦਾਈ ਤੋਂ ਪਹਿਲਾਂ ਜਨਤਕ ਕਰਫਿਊ ਦਾ ਐਲਾਨ ਹੋ ਗਿਆ, ਬਰਾਤ ਉੱਥੇ ਹੀ ਰੁਕੀ ਰਹੀ। ਇਸ ਤੋਂ ਬਾਅਦ ਲੌਕਡਾਊਨ ਦਾ ਐਲਾਨ ਹੋਣ ਕਰਕੇ ਬਰਾਤ ਲਾੜੇ ਤੇ ਲਾੜੀ ਨਾਲ ਫਸ ਗਈ।
ਪਿੰਡ ਦੇ ਘਰ ‘ਚ ਮੌਜੂਦ ਇਮਤਿਆਜ਼ ਦੀ ਭੈਣ ਆਫਰੀਨ ਨੇ ਦੱਸਿਆ ਕਿ ਬਰਾਤ ਲੌਕਡਾਊਨ ਵਿੱਚ ਫਸਣ ਕਾਰਨ ਬਰਾਤ ਲੰਬੇ ਸਮੇਂ ਤਕ ਨਹੀਂ ਆ ਸਕੀ। ਹੁਣ ਘਰ ਕੋਈ ਵੀ ਖਾਣਾ ਬਣਾਉਣ ਤੇ ਰਾਸ਼ਨ ਲਿਆਉਣ ਵਾਲਾ ਨਹੀਂ ਹੈ ਤੇ ਪੈਸੇ ਵੀ ਖ਼ਤਮ ਹੋ ਗਏ। ਆਲੇ-ਦੁਆਲੇ ਦੇ ਲੋਕ ਜੋ ਬਰਾਤ ‘ਚ ਗਏ ਸੀ, ਰੋਜ਼ ਪੁੱਛਦੇ ਹਨ ਕਿ ਬਾਰਤ ਕਦੋਂ ਵਾਪਸ ਆਵੇਗੀ।
ਇਮਤਿਆਜ਼ ਦੇ ਚਚੇਰਾ ਭਰਾ ਸਗੀਰ ਨੇ ਦੱਸਿਆ ਕਿ ਸਾਰੇ ਬਰਾਤੀ ਲੌਕਡਾਊਨ ‘ਚ ਫਸੇ ਹਨ। ਉਹ ਮੋਬਾਈਲ ਫੋਨ ‘ਤੇ ਰੋਜ਼ਾਨਾ ਗੱਲ ਕਰ ਰਹੇ ਹਨ। ਇਮਤਿਆਜ਼ ਦੇ ਪਿਤਾ ਵੀਹ ਹਜ਼ਾਰ ਰੁਪਏ ਲੈ ਕੇ ਗਏ ਸੀ, ਉਹ ਵੀ ਖ਼ਤਮ ਹੋ ਗਏ। ਪਿੰਡ ਵਿੱਚ ਆਏ ਲੇਖਪਾਲ ਨੂੰ ਜਾਣਕਾਰੀ ਦੇ ਕੇ ਉਸ ਦਾ ਨਾਂ ਦਰਜ ਕਰਵਾਇਆ ਗਿਆ ਤਾਂ ਜੋ ਲਾੜਾ-ਲਾੜੀ ਸਣੇ ਸਾਰੇ ਵਾਪਸ ਆ ਸਕਣ।
ਇਸ ਦੇ ਨਾਲ ਹੀ ਸਥਾਨਕ ਸਾਬਕਾ ਜ਼ਿਲ੍ਹਾ ਕੌਂਸਲਰ ਮੋ. ਨਾਗੀਨਾ ਨੇ ਕਿਹਾ ਕਿ ਕੁੜੀ ਵਾਲਿਆਂ ਦੀ ਵਿੱਤੀ ਹਾਲਤ ਚੰਗੀ ਨਹੀਂ। ਇਸ ਲਈ ਬਰਾਤੀਆਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
45 ਦਿਨਾਂ ਤੋਂ ਘਰ ਨਹੀਂ ਪਰਤੀ ਬਰਾਤ! ਕੁੜੀਆਂ ਵਾਲਿਆਂ ਦਾ ਰਾਸ਼ਨ-ਪਾਣੀ ਮੁੱਕਿਆ, ਬਾਰਾਤੀਆਂ ਦੇ ਪੈਸੇ
ਏਬੀਪੀ ਸਾਂਝਾ
Updated at:
08 May 2020 04:39 PM (IST)
ਸ਼ਹਿਰ ਦੇ ਚੌਬੇਪੁਰ ਦੇ ਪਿੰਡ ਦੀ ਬਰਾਤ ਵਿੱਚ ਸ਼ਾਮਲ ਬਰਾਤੀ ਸ਼ਾਇਦ ਬਰਾਤ ਤੋਂ ਤੌਬਾ ਕਰ ਲੈਣ ਕਿਉਂਕਿ ਵਿਆਹ ਦੇ 45ਵੇਂ ਦਿਨ ਵੀ ਲਾੜਾ-ਲਾੜੀ ਦੀ ਵਿਦਾਈ ਨਹੀਂ ਹੋ ਸਕੀ ਤੇ ਬਰਾਤ ਅਜੇ ਵਾਪਸ ਨਹੀਂ ਪਰਤੀ।
- - - - - - - - - Advertisement - - - - - - - - -