ਰੋਮ: ਇਟਲੀ (Italy) ਦੇ ਵਿਗਿਆਨੀਆਂ ਨੇ ਕੋਰੋਨਾ ਦਾ ਅਜਿਹਾ ਟੀਕਾ (COVID-19 vaccine) ਤਿਆਰ ਕਰਨ ਦਾ ਦਾਅਵਾ ਕੀਤਾ ਹੈ ਜੋ ਸਰੀਰ ‘ਚ ਐਂਟੀਬਾਡੀ (Antibody) ਵਿਕਸਤ ਕਰਦਾ ਹੈ। ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਟੀਕਾ ਮਨੁੱਖੀ ਸੈੱਲਾਂ ਵਿੱਚ ਕੋਰੋਨਾ ਨੂੰ ਬੇਅਸਰ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਚੂਹੇ ‘ਤੇ ਇਸ ਟੀਕੇ ਦੀ ਸਫਲਤਾਪੂਰਵਕ ਵਰਤੋਂ ਤੋਂ ਬਾਅਦ, ਇਹ ਟੀਕਾ ਉਨ੍ਹਾਂ ਹਜ਼ਾਰਾਂ ਟੀਕਿਆਂ ‘ਚ ਬਿਹਤਰ ਸਾਬਤ ਹੋ ਸਕਦਾ ਹੈ ਜਿਨ੍ਹਾਂ ਦਾ ਦੁਨੀਆ ਵਿੱਚ ਕੋਵਿਡ-19 (COVID-19) ਸੰਕਰਮਿਤ ਮਰੀਜ਼ਾਂ ‘ਤੇ ਟੈਸਟ ਕੀਤਾ ਜਾ ਰਿਹਾ ਹੈ। ਇਟਲੀ ਦੀ ਸਮਾਚਾਰ ਏਜੰਸੀ ਏਐਨਐਸਏ ਮੁਤਾਬਕ, ਇਹ ਟੀਕਾ ਟਾਕਿਸ ਬਾਇਓਟੈਕ ਕੰਪਨੀ ਨੇ ਤਿਆਰ ਕੀਤਾ ਗਿਆ ਹੈ।
ਏਜੰਸੀ ਦੀ ਮੰਨੀਏ ਤਾਂ ਇਸ ਸਮੇਂ ਵਿਕਸਤ ਕੀਤੇ ਜਾ ਰਹੇ ਟੀਕੇ ਡੀਐਨਏ ਪ੍ਰੋਟੀਨ ਸਪਾਈਕ ਦੀ ਜੈਨੇਟਿਕ ਸਮੱਗਰੀ ‘ਤੇ ਅਧਾਰਤ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਵੇਂ ਟੀਕਾ ਨੂੰ ਸਿੱਧੇ ਤੌਰ ‘ਤੇ ਖਾਸ ਮਾਸਪੇਸ਼ੀ ਦੇ ਕੇਂਦਰ ਵਿੱਚ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਇੱਕ ਹਲਕਾ ਕਰੰਟ ਪਾਸ ਕੀਤਾ ਜਾਵੇਗਾ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਢੰਗ ਖ਼ਾਸਕਰ ਫੇਫੜਿਆਂ ਦੇ ਸੈੱਲਾਂ ਵਿੱਚ ਸਪਾਈਕ ਪ੍ਰੋਟੀਨ ਨਾਲ ਲੜਨ ਲਈ ਕਾਰਜਸ਼ੀਲ ਐਂਟੀਬਾਡੀਜ਼ ਪੈਦਾ ਕਰਨ ਲਈ ਉਨ੍ਹਾਂ ਦੇ ਟੀਕੇ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ।
ਦੱਸ ਦੇਈਏ ਕਿ ਨੀਦਰਲੈਂਡ ਅਤੇ ਜਰਮਨੀ ਨੇ ਵੀ ਲੈਬ ਵਿੱਚ ਐਂਟੀਬਾਡੀ ਬਣਾਉਣ ਦਾ ਦਾਅਵਾ ਕੀਤਾ ਸੀ। ਇਸ ਦਾ ਦਾਅਵਾ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਵੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੇਸ਼ ਦੇ ਮਸ਼ਹੂਰ ਇੰਸਟੀਚਿਊਟ ਆਫ਼ ਜੀਵ ਵਿਗਿਆਨ ਖੋਜ (IIBR) ਦੀ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਆਈਆਈਬੀਆਰ ਦਾ ਕਹਿਣਾ ਹੈ ਕਿ ਇਸ ਐਂਟੀਬਾਡੀ ਦੇ ਜ਼ਰੀਏ ਕੋਰੋਨਾਵਾਇਰਸ ਨਾਲ ਲੜਨ ਵਾਲੀ ਇੱਕ ਦਵਾਈ ਜਾਂ ਟੀਕਾ ਤਿਆਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਨੀਦਰਲੈਂਡ ਦੀ ਯੂਟਰੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਹੈ। ਇਸ ਐਂਟੀਬਾਡੀ ਨੂੰ ਵਿਕਸਤ ਕਰਨ ਵਾਲੀ ਟੀਮ ਦੇ ਹੈਡ ਬਰਨਡ ਜੌਨ ਬੋਸ਼ ਅਨੁਸਾਰ, ਇਸ ਨਕਲੀ ਐਂਟੀਬਾਡੀ ਨੇ ਸੈੱਲ ਵਿੱਚ ਮੌਜੂਦ ਵਾਇਰਸ ਨੂੰ ਮਾਰ ਦਿੱਤਾ। ਨੀਦਰਲੈਂਡ ਨੇ ਵੀ ਇਜ਼ਰਾਈਲ ਵਾਂਗ ਦਾਅਵਾ ਕੀਤਾ ਹੈ ਕਿ ਇਹ ਕਦਮ ਕੋਰੋਨਾ ਟੀਕਾ ਬਣਾਉਣ ‘ਚ ਕਾਮਯਾਬ ਹੋ ਸਕਦਾ ਹੈ। ਉਹ ਨੇਚਰ ਕਮਿਊਨੀਕੇਸ਼ਨਜ਼ ਰਿਸਰਚ ਜਰਨਲ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ।
ਇਟਲੀ ਕਰੇਗਾ ਕੋਰੋਨਾਵਾਇਰਸ ਦਾ ਖਾਤਮਾ! ਖਾਸ ਟੀਕਾ ਲੱਭਣ ਦਾ ਦਾਅਵਾ
ਏਬੀਪੀ ਸਾਂਝਾ
Updated at:
08 May 2020 02:11 PM (IST)
ਰੋਮ ਦੇ ਸਪਲੇਨਜ਼ਾਨੀ ਇੰਸਟੀਚਿਊਟ ਵਿੱਚ ਕੀਤੇ ਗਏ ਪ੍ਰਯੋਗ ਦੌਰਾਨ ਵਿਗਿਆਨੀਆਂ ਨੇ ਪਾਇਆ ਕਿ ਇਹ ਨਾ ਸਿਰਫ ਚੂਹੇ ਦੇ ਸਰੀਰ ਵਿੱਚ ਐਂਟੀਬਾਡੀਜ਼ ਵਿਕਸਤ ਕਰਦਾ ਹੈ ਬਲਕਿ ਇਹ ਵਾਇਰਸ ਨੂੰ ਸੈੱਲਾਂ ਵਿੱਚ ਸੰਕਰਮਿਤ ਹੋਣ ਤੋਂ ਵੀ ਰੋਕਦਾ ਹੈ।
- - - - - - - - - Advertisement - - - - - - - - -