ਬਰਨਾਲਾ: ਇੱਥੇ ਦੀ ਇੱਕ ਕੁੜੀ ਨੇ ਮਲੇਸ਼ੀਆ 'ਚ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਉਸ ਨੇ ਫੇਸਬੁੱਕ 'ਤੇ ਲਾਈਵ ਆ ਆਪਣੇ ਆਪ ਨੂੰ ਖ਼ਤਮ ਕਰਨ ਦਾ ਕਾਰਨ ਦੱਸਿਆ ਕਿ ਕਿਵੇਂ ਦੋ ਨੌਜਵਾਨ ਉਸ ਨੂੰ ਪ੍ਰੇਸ਼ਾਨ ਕਰਦੇ ਸੀ। ਮਲੇਸ਼ੀਆ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਫੇਕ ਆਈਡੀ ਬਣਾ ਕੁੜੀ ਨੂੰ ਪ੍ਰੇਸ਼ਾਨ ਕੀਤਾ। ਇਸ ਤੋਂ ਤੰਗ ਹੋ ਕੁੜੀ ਨੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ।
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਪੀੜਤ ਪਰਿਵਾਰ ਮੁਤਾਬਕ ਉਨ੍ਹਾਂ ਨੇ 2019 'ਚ ਹੈਲਪ-ਲਾਈਨ ਨੰਬਰ 181 'ਤੇ ਸ਼ਿਕਾਇਤ ਕੀਤੀ ਸੀ। ਇਸ 'ਤੇ ਥਾਣਾ ਸਦਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਵੀ ਨੌਜਵਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ। ਪੀੜਤ ਪਰਿਵਾਰ ਨੇ ਆਪਣੀ ਧੀ ਨੂੰ ਅਗਸਤ 2019 'ਚ ਮਲੇਸ਼ੀਆ ਭੇਜ ਦਿੱਤਾ ਸੀ।
ਇਸ ਤੋਂ ਬਾਅਦ ਵੀ ਮੁਲਜ਼ਮਾਂ ਨੇ ਕੁੜੀ ਦਾ ਪਿੱਛਾ ਨਹੀਂ ਛੱਡਿਆ ਤੇ ਫੇਕ ਆਈਡੀ ਬਣਾ ਪੀੜਤਾ ਨੂੰ ਅਸ਼ਲੀਲ ਮੈਸੇਜ ਤੇ ਵੀਡੀਓ ਭੇਜਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਉਸ ਨੂੰ ਬਲੈਕਮੇਲ ਕਰ ਕਈ ਵਾਰ ਉਸ ਤੋਂ ਪੈਸੇ ਵੀ ਲਏ। ਇਸ ਸਭ ਤੋਂ ਤੰਗ ਆ 16 ਜਨਵਰੀ ਨੂੰ ਪੀੜਤਾ ਨੇ ਵੀਡੀਓ ਕਾਲ ਕਰ ਫਾਹਾ ਲਾ ਲਿਆ। ਇਸ ਘਟਨਾ ਤੋਂ ਬਾਅਦ ਪੀੜਤਾ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਛੇੜਛਾੜ ਤੋਂ ਤੰਗ ਆ ਮਲੇਸ਼ੀਆ ਗਈ ਬਰਨਾਲਾ ਦੀ ਕੁੜੀ, ਮੁੰਡਿਆਂ ਨੇ ਫਿਰ ਵੀ ਪਿੱਛਾ ਨਾ ਛੱਡਿਆ, ਅੱਕ ਕੇ ਕੀਤੀ ਫੇਸਬੁੱਕ ਲਾਈਵ ਖੁਦਕੁਸ਼ੀ
ਏਬੀਪੀ ਸਾਂਝਾ
Updated at:
23 Jan 2020 03:42 PM (IST)
ਬਰਨਾਲਾ ਦੀ ਇੱਕ ਕੁੜੀ ਨੇ ਮਲੇਸ਼ੀਆ 'ਚ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਉਸ ਨੇ ਫੇਸਬੁੱਕ 'ਤੇ ਲਾਈਵ ਆ ਆਪਣੇ ਆਪ ਨੂੰ ਖ਼ਤਮ ਕਰਨ ਦਾ ਕਾਰਨ ਦੱਸਿਆ ਕਿ ਕਿਵੇਂ ਦੋ ਨੌਜਵਾਨ ਉਸ ਨੂੰ ਪ੍ਰੇਸ਼ਾਨ ਕਰਦੇ ਸੀ। ਮਲੇਸ਼ੀਆ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਫੇਕ ਆਈਡੀ ਬਣਾ ਕੁੜੀ ਨੂੰ ਪ੍ਰੇਸ਼ਾਨ ਕੀਤਾ।
- - - - - - - - - Advertisement - - - - - - - - -