ਗੁਰਦਾਸਪੁਰ: ਬਟਾਲਾ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਇਕ ਆਰੋਪੀਆਂ 'ਚੋਂ ਗੁਰਦਾਸਪੁਰ ਦੇ ਪਿੰਡ ਪੂਰੀਆਂ ਕਲਾਂ ਦਾ ਸਾਬਕਾ ਸਰਪੰਚ ਦੱਸਿਆ ਗਿਆ ਹੈ ਅਤੇ ਪੁਲਿਸ ਨੇ ਪਹਿਲਾਂ ਹੀ ਉਸ ਦੀ 17 ਲੱਖ 50 ਹਜ਼ਾਰ ਦੀ ਜਾਇਦਾਦ ਜ਼ਬਤ ਕੀਤੀ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਡੀਐੈਸਪੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲ ਗੋਖੂਵਾਲ ਨਜ਼ਦੀਕ ਨਾਕਾ ਲਗਾਇਆ ਸੀ ਕਿ ਇਕ ਖਾਸ ਮੁਖ਼ਬਰ ਦੀ ਸੂਚਨਾ 'ਤੇ ਉਨ੍ਹਾਂ ਨੇ ਧੀਰ ਮੋੜ ਬਾਈਪਾਸ 'ਤੇ ਸਪੈਸ਼ਲ ਚੈਕਿੰਗ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਨਜਾਇਜ਼ ਇਕ 32 ਬੋਰ ਪਿਸਤੌਲ ਸਮੇਤ 30 ਜ਼ਿੰਦਾ ਰੌਂਦ, ਇਕ ਪਿਸਤੌਲ 30 ਬੋਰ 3 ਜ਼ਿੰਦਾ ਰੌਂਦ ਅਤੇ ਮੋਟਰਸਾਈਕਲ ਬਰਾਮਦ ਕੀਤਾ ਸੀ।
ਡੀਐਸਪੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਵਾਂ ਨੌਜਵਾਨਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਉਨ੍ਹਾਂ ਦੇ ਤੀਜੇ ਸਾਥੀ ਜੋਗਿੰਦਰ ਸਿੰਘ ਵਾਸੀ ਪੁਰੀਆਂ ਕਲਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਭਾਰੀ ਮਾਤਰਾ 'ਚ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਤਿੰਨੇ ਨੌਜਵਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਸੀ।
ਫੜੇ ਗਏ ਨੌਜਵਾਨਾਂ ਤੋਂ 2 ਪਿਸਤੌਲ 32 ਬੋਰ ਸਮੇਤ 19 ਰੌਂਦ ਅਤੇ ਇੱਕ 12 ਬੋਰ ਡਬਲ ਬੈਰਲ ਗੰਨ, 60 ਰੌਂਦ, ਇੱਕ ਏਅਰਗੰਨ ਅਤੇ ਸਰਵਣ ਸਿੰਘ ਪੁਰੀਆਂ ਕਲਾਂ ਤੋਂ ਇਕ ਪਿਸਤੌਲ 30 ਬੋਰ 4 ਸਮੇਤ 4 ਰੌਦ, 2 ਪਿਸਟਲ 315 ਬੋਰ ਸਮੇਤ 4 ਰੌਦ,15 ਰੌਂਦ 32 ਬੋਰ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦਸਿਆ ਕਿ ਦੋਸ਼ੀ ਜੋਗਿੰਦਰ ਸਿੰਘ ਸਾਬਕਾ ਸਰਪੰਚ ਪੁਰੀਆਂ ਕਲਾਂ ਜਿਸ 'ਤੇ ਲੁੱਟਾਂ ਖੋਹਾਂ ਚੋਰੀ ਨਸ਼ਾ ਤਸਕਰੀ ਦੇ 16 ਮੁਕੱਦਮੇ ਦਰਜ ਹਨ ਅਤੇ ਇਸ ਦੀ ਪਹਿਲਾਂ ਹੀ ਐੱਨਡੀਪੀਸੀਐੱਸ ਐਕਟ ਤਹਿਤ 17 ਲੱਖ 50 ਹਜ਼ਾਰ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਹੈ।