ਚੰਡੀਗੜ੍ਹ: ਪਿਛਲੇ ਦੋ ਦਿਨਾਂ ਤੋਂ ਪਹਾੜੀ ਇਲਾਕਿਆਂ 'ਚ ਹੋ ਰਿਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੈਦਾਨੀ ਇਲਾਕਿਆਂ 'ਚ ਸ਼ੀਤਲਹਿਰ ਦੇ ਨਾਲ-ਨਾਲ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਤੱਕ ਇਸ ਠੰਡ ਤੋਂ ਰਾਹਤ ਮਿਲਣ ਦੇ ਕੋਈ ਅਸਾਰ ਨਹੀਂ ਹਨ।


ਮੌਸਮ ਵਿਭਾਗ ਦੀ ਅਗਲੇ 5 ਦਿਨਾਂ ਦੀ ਭਵਿੱਖਬਾਣੀ ਮੁਤਾਬਕ ਪੰਜਾਬ, ਚੰਡੀਗੜ੍ਹ ਅਤੇ ਹਰਿਆਣੇ ਸਮੇਤ ਕਈ ਸੂਬਿਆਂ 'ਚ ਅਗਲੇ ਦੋ ਦਿਨ ਹੱਡ ਚੀਰਵੀਂ ਠੰਡ ਰਹੇਗੀ। ਉੱਥੇ ਹੀ 31 ਦਸੰਬਰ ਤੋਂ 1 ਜਨਵਰੀ ਤੱਕ ਉੱਤਰ ਪੂਰਵੀ ਅਤੇ ਮੱਧ ਭਾਰਤ 'ਚ ਬਾਰਿਸ਼ ਨਾਲ ਗੜੇ ਪੈਣ ਦੀ ਸੰਭਾਵਨਾ ਹੈ।

ਪੰਜਾਬ 'ਚ ਅਗਲੇ 96 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਕਈ ਥਾਂਵਾਂ 'ਤੇ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ 'ਚ ਅਗਲੇ ਤਿੰਨ ਦਿਨਾਂ ਦੌਰਾਨ ਕੁਝ ਥਾਂਵਾਂ 'ਤੇ ਧੁੰਦ ਪੈਣ ਦੀ ਵੀ ਸੰਭਾਵਨਾ ਵੀ ਹੈ। ਇਸ ਦੇ ਨਾਲ ਹੀ 28 ਅਤੇ 29 ਦਸੰਬਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਠੰਡ ਬਰਕਰਾਰ ਰਹੇਗੀ। ਪੰਜਾਬ 'ਚ ਸ਼ੁਕਰਵਾਰ ਨੂੰ 2.8 ਡਿਗ੍ਰੀ ਪਾਰੇ ਨਾਲ ਬਠਿੰਡਾ ਸਭ ਤੋਂ ਠੰਡਾ ਰਿਹਾ। ਪਿਛਲੇ ਪੰਜ ਸਾਲਾਂ ਬਾਅਦ 27 ਦਸੰਬਰ ਨੂੰ ਬਠਿੰਡਾ ਸਭ ਤੋਂ ਠੰਡਾ ਰਿਹਾ।

ਗਰੂਰ 'ਚ ਤਾਪਮਾਨ 3 ਡਿਗ੍ਰੀ ਰਿਕਾਰਡ ਕੀਤਾ ਗਿਆ। ਸੰਗਰੂਰ 'ਚ ਇੱਕ 53 ਸਾਲਾ ਵਿਆਕਤੀ ਦੇ ਠੰਡ ਨਾਲ ਮਰਨ ਦੀ ਖ਼ਬਰ ਵੀ ਹੈ। ਉਧਰ ਮੋਗਾ ਤੇ ਫਿਰੋਜ਼ਪੁਰ 'ਚ ਪਾਰਾ 4 ਡਿਗ੍ਰੀ ਰਿਹਾ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਅਤੇ ਲੁਧਿਆਣਾ ਦਾ ਵੱਧ ਤੋਂ ਵੱਧ ਪਮਾਨ ਆਮ ਦੇ ਮੁਕਾਬਲੇ 10 ਡਿਗ੍ਰੀ ਦੀ ਗਿਰਾਵਟ ਨਾਲ 8.8 ਡਿਗ੍ਰੀ ਰਿਕਾਰਡ ਕੀਤਾ ਗਿਆ।