ਕਾਰ ਲੌਕ ਕਰਦੇ ਸਮੇਂ ਹੋ ਜਾਓ ਸਾਵਧਾਨ, ਵੀਡੀਓ 'ਚ ਵੇਖੋ ਚੋਰ ਕਿਵੇਂ ਬਣਾਉਂਦੇ ਨਿਸ਼ਾਨਾ
ਏਬੀਪੀ ਸਾਂਝਾ | 07 Jan 2021 03:10 PM (IST)
ਅੱਜਕੱਲ੍ਹ ਚੋਰ ਇੰਨੇ ਜ਼ਿਆਦਾ ਸਰਗਰਮ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਸਭ ਦੇ ਸਾਹਮਣੇ ਵੀ ਚੋਰੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਚੋਰੀ ਦਾ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ; ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
ਨਵੀਂ ਦਿੱਲੀ: ਅੱਜਕੱਲ੍ਹ ਚੋਰ ਇੰਨੇ ਜ਼ਿਆਦਾ ਸਰਗਰਮ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਸਭ ਦੇ ਸਾਹਮਣੇ ਵੀ ਚੋਰੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਚੋਰੀ ਦਾ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ; ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਵੀਡੀਓ ’ਚ ਇੱਕ ਚੋਰ ਸੜਕ ਕੰਢੇ ਪਾਰਕ ਕੀਤੀ ਗਈ ਕਾਰ ਵਿੱਚ ਘੁਸ ਕੇ ਲੈਪਟਾਪ ਬੈਗ ਚੋਰੀ ਕਰ ਲੈਂਦਾ ਹੈ। ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਹੈ ਤੇ ਚੋਰ ਦੇ ਸ਼ਾਤਿਰ ਤਰੀਕੇ ਦਾ ਪਤਾ ਲੱਗਦਾ ਹੈ। ਜਿਵੇਂ ਹੀ ਕਾਰ ਡਰਾਇਵਰ ਆਪਣੀ ਕਾਰ ਨੂੰ ਸੜਕ ਦੇ ਕੰਢੇ ਪਾਰਕ ਕਰਨ ਲਈ ਰੋਕਦਾ ਹੈ, ਤਾਂ ਉਹ ਸ਼ਾਤਿਰ ਨੌਜਵਾਨ ਬਹੁਤ ਚਾਲਾਕੀ ਨਾਲ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਦਿੰਦਾ ਹੈ; ਫਿਰ ਉਹ ਉੱਥੋਂ ਅੱਗੇ ਨਿਕਲ ਜਾਂਦਾ ਹੈ। ਕਾਰ ਚਾਲਕ ਦੇ ਥੋੜ੍ਹਾ ਪਰ੍ਹਾਂ ਚਲੇ ਜਾਣ ਤੋਂ ਬਾਅਦ ਚੋਰ ਵਾਪਸ ਆ ਕੇ ਕਾਰ ਦੇ ਅਗਲੇ ਦਰਵਾਜ਼ੇ ਚੈੱਕ ਕਰਦਾ ਹੈ। ਫਿਰ ਉਹ ਪਿਛਲੇ ਖੁੱਲ੍ਹੇ ਦਰਵਾਜ਼ੇ ਕੋਲ ਜਾ ਕੇ ਕਾਰ ਵਿੱਚ ਵੜ ਜਾਂਦਾ ਹੈ ਤੇ ਕਾਰ ਦੇ ਦੂਜੇ ਪਾਸੇ ਦੇ ਦਰਵਾਜ਼ੇ ’ਚੋਂ ਲੈਪਟਾਪ ਬੈਗ ਲੈ ਕੇ ਫ਼ਰਾਰ ਹੋ ਜਾਂਦਾ ਹੈ। ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਤਬਲੀਗੀ ਮਰਕਜ਼ ਨਾਲ ਜੋੜਦਿਆਂ ਕਹੀ ਵੱਡੀ ਗੱਲ, ਇਕੱਠ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜ਼ਰੂਰੀ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵਿਡੀਓ ਕਿੱਥੇ ਦਾ ਹੈ। ਕਈ ਯੂਜ਼ਰਜ਼ ਨੇ ਲੋਕਾਂ ਨੂੰ ਚੌਕਸ ਕਰਨ ਦੇ ਸੰਦੇਸ਼ ਨਾਲ ਇਹ ਵੀਡੀਓ ਫ਼ੇਸਬੁੱਕ ਤੇ ਯੂ-ਟਿਊਬ ਪੰਨਿਆਂ ਉੱਤੇ ਪੋਸਟ ਕੀਤਾ ਹੈ। ਟਰੰਪ ਦੀ ਛੁੱਟੀ! ਜੋਅ ਬਾਇਡੇਨ ਹੋਣਗੇ ਰਾਸ਼ਟਰਪਤੀ, ਕਾਂਗਰਸ ਨੇ ਸਵੀਕਾਰੇ ਚੋਣ ਨਤੀਜੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ