ਕੰਗਨਾ ਰਣੌਤ 'ਤੇ ਮਾਨਹਾਨੀ ਦਾ ਕੇਸ ਦਰਜ ਕਰਨ ਤੋਂ ਬਾਅਦ ਬੇਬੇ ਮਹਿੰਦਰ ਕੌਰ ਨੇ ਅਦਾਲਤ 'ਚ ਗਵਾਹੀ ਦਿੱਤੀ। ਇਸ ਦੌਰਾਨ ਜੱਜ ਨੇ ਹੁਣ 14 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਬੇਬੇ ਮਹਿੰਦਰ ਕੌਰ ਦੀ ਦਲੀਲ ਸੁਣਨ ਤੋਂ ਬਾਅਦ ਕੰਗਨਾ ਰਣੌਤ ਨੂੰ ਸੰਮਨ ਜਾਰੀ ਕਰ ਸਕਦੀ ਹੈ। ਅਜੇ ਕਾਗਜ਼ੀ ਕਾਰਵਾਈ ਅਤੇ ਗਵਾਹੀ ਦੀ ਪ੍ਰਕਿਰਿਆ ਚੱਲ ਰਹੀ ਹੈ।
ਵੈਸੇ 80 ਸਾਲ ਦੀ ਬੇਬੇ ਮਹਿੰਦਰ ਕੌਰ ਦੀ ਹਿੰਮਤ ਦੀ ਦਾਤ ਦੇਣੀ ਪਵੇਗੀ। ਉਨ੍ਹਾਂ ਨੇ ਕੰਗਨਾ ਨੂੰ ਜਵਾਬ ਦੇਣ 'ਚ ਕੋਈ ਕਸਰ ਨਹੀਂ ਛੱਡੀ। ਇਸੇ ਕਾਰਨ ਮਹਿੰਦਰ ਕੌਰ ਨੂੰ ਇਨਸਾਫ ਦੀ ਪੂਰੀ ਉਮੀਦ ਹੈ। ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਬੇਬੇ ਮਹਿੰਦਰ ਕੌਰ ਦੀ ਤਸਵੀਰ 'ਤੇ ਕੰਗਨਾ ਨੇ ਟਿਪਣੀ ਕਰ ਕਿਹਾ ਸੀ ਕਿ, "ਇਹ 100-100 ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੁੰਦੀਆਂ ਨੇ"। ਜਿਸ ਤੋਂ ਬਾਅਦ ਕੰਗਨਾ ਹਰ ਕਿਸੇ ਦੇ ਨਿਸ਼ਾਨੇ 'ਤੇ ਰਹੀ।
Anushka - Virat Welcome Baby: ਵਿਰਾਟ ਤੇ ਅਨੁਸ਼ਕਾ ਬਣੇ ਮਾਤਾ-ਪਿਤਾ, ਟਵਿੱਟਰ 'ਤੇ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ
ਆਮ ਲੋਕਾ ਤੋਂ ਲੈ ਕੇ ਪੰਜਾਬੀ ਕਲਾਕਾਰਾਂ ਨੇ ਕੰਗਨਾ ਦੇ ਇਸ ਬਿਆਨ 'ਤੇ ਨਿੰਦਾ ਕੀਤੀ। ਇਸੀ ਮੁਦੇ 'ਤੇ ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਦੀ ਟਵਿੱਟਰ ਵਾਰ ਕਾਫੀ ਸੁਰਖੀਆਂ 'ਚ ਰਹੀ ਸੀ। ਪਰ ਕੰਗਨਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਪੰਗਾ ਉਸ ਨੂੰ ਕਾਫੀ ਭਾਰੀ ਪੈ ਜਾਵੇਗਾ। 8 ਜਨਵਰੀ ਨੂੰ ਬੇਬੇ ਮਹਿੰਦਰ ਕੌਰ ਨੇ ਕੰਗਨਾ ਖਿਲਾਫ ਬਠਿੰਡਾ ਦੀ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਅਤੇ ਅੱਜ ਅਦਾਲਤ 'ਚ ਜਾ ਕੇ ਉਨ੍ਹਾਂ ਨੇ ਆਪਣੀ ਗਵਾਹੀ ਵੀ ਪੇਸ਼ ਕੀਤੀ।
ਫਿਲਹਾਲ ਜੱਜ ਨੇ 14 ਜਨਵਰੀ ਨੂੰ ਬੇਬੇ ਮਹਿੰਦਰ ਕੌਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੰਗਨਾ ਦੀਆਂ ਮੁਸ਼ਕਲ ਨੂੰ ਹੋਰ ਵਧਾਉਂਦੇ ਹੋਏ ਅਦਾਲਤ ਅਗਲੀ ਕਾਰਵਾਈ 'ਤੇ ਆਦੇਸ਼ ਦੇ ਸਕਦੀ ਹੈ। ਇਸ ਕੇਸ ਸੰਬੰਧੀ ਅਜੇ ਕੰਗਨਾ ਰਣੌਤ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਪਰ ਮਹਿੰਦਰ ਕੌਰ ਕੰਗਨਾ ਰਣੌਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੰਗਨਾ ਰਣੌਤ ਨੂੰ ਜਵਾਬ ਦੇਣ ਵਾਲੀ ਬੇਬੇ ਮਹਿੰਦਰ ਕੌਰ ਅਦਾਲਤ 'ਚ ਪੇਸ਼
ਏਬੀਪੀ ਸਾਂਝਾ
Updated at:
11 Jan 2021 07:07 PM (IST)
ਕੰਗਨਾ ਰਣੌਤ 'ਤੇ ਮਾਨਹਾਨੀ ਦਾ ਕੇਸ ਦਰਜ ਕਰਨ ਤੋਂ ਬਾਅਦ ਬੇਬੇ ਮਹਿੰਦਰ ਕੌਰ ਨੇ ਅਦਾਲਤ 'ਚ ਗਵਾਹੀ ਦਿੱਤੀ। ਇਸ ਦੌਰਾਨ ਜੱਜ ਨੇ ਹੁਣ 14 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਬੇਬੇ ਮਹਿੰਦਰ ਕੌਰ ਦੀ ਦਲੀਲ ਸੁਣਨ ਤੋਂ ਬਾਅਦ ਕੰਗਨਾ ਰਣੌਤ ਨੂੰ ਸੰਮਨ ਜਾਰੀ ਕਰ ਸਕਦੀ ਹੈ। ਅਜੇ ਕਾਗਜ਼ੀ ਕਾਰਵਾਈ ਅਤੇ ਗਵਾਹੀ ਦੀ ਪ੍ਰਕਿਰਿਆ ਚੱਲ ਰਹੀ ਹੈ।
- - - - - - - - - Advertisement - - - - - - - - -