ਹੁਣ ਟਰੰਪ ਤੇ ਬਿਡੇਨ ਦੀ ਸਿੱਧੀ ਟੱਕਰ, ਸੈਂਡਰਸ ਖੁਦ ਹੀ ਹੋਏ ਆਊਟ
ਏਬੀਪੀ ਸਾਂਝਾ | 09 Apr 2020 01:49 PM (IST)
ਖੱਬੇਪੱਖੀ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਨੇ ਬੁੱਧਵਾਰ ਆਪਣੇ ਆਪ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣ ਦੀ ਦੌੜ ਤੋਂ ਬਾਹਰ ਕੱਢ ਲਿਆ ਹੈ। ਇਸ ਤੋਂ ਬਾਅਦ ਉਸ ਨੇ ਚੋਟੀ ਦੇ ਡੈਮੋਕਰੇਟਿਕ ਉਮੀਦਵਾਰ ਬਣਨ ਲਈ ਬਿਡੇਨ ਦੇ ਰਸਤੇ ਨੂੰ ਸਾਫ ਕਰ ਦਿੱਤਾ ਹੈ।
ਵਾਸ਼ਿੰਗਟਨ: ਖੱਬੇਪੱਖੀ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਨੇ ਬੁੱਧਵਾਰ ਆਪਣੇ ਆਪ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣ ਦੀ ਦੌੜ ਤੋਂ ਬਾਹਰ ਕੱਢ ਲਿਆ ਹੈ। ਇਸ ਤੋਂ ਬਾਅਦ ਉਸ ਨੇ ਚੋਟੀ ਦੇ ਡੈਮੋਕਰੇਟਿਕ ਉਮੀਦਵਾਰ ਬਣਨ ਲਈ ਬਿਡੇਨ ਦੇ ਰਸਤੇ ਨੂੰ ਸਾਫ ਕਰ ਦਿੱਤਾ ਹੈ। ਇਸ ਦੇ ਨਾਲ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਬਿਡੇਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਲੜਾਈ ਲਗਪਗ ਤੈਅ ਹੈ। ਰਾਸ਼ਟਰਪਤੀ ਅਹੁਦੇ ਲਈ ਚੋਣਾਂ ਇਸ ਸਾਲ ਨਵੰਬਰ ਵਿੱਚ ਹੋਣੀਆਂ ਹਨ। ਸੈਂਡਰਜ਼ ਨੇ ਆਪਣੇ ਘਰ ਤੋਂ ਲਾਈਵ ਸਟਰੀਮ ਕਰਦਿਆਂ ਕਿਹਾ, "ਮੈਂ ਇਸ ਨਤੀਜੇ 'ਤੇ ਪਹੁੰਚ ਗਿਆ ਹਾਂ ਕਿ ਇਹ ਲੜਾਈ ਸਫਲ ਨਹੀਂ ਹੋਏਗੀ। ਉਪ ਰਾਸ਼ਟਰਪਤੀ ਬਿਡੇਨ ਉਮੀਦਵਾਰ ਹੋਣਗੇ। ਉਹ ਸ਼ਾਨਦਾਰ ਵਿਅਕਤੀ ਹਨ, ਜਿਸ ਨਾਲ ਮੈਂ ਆਪਣੇ ਅਗਾਂਹਵਧੂ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਾਂਗਾ।" ਇਹ ਵੀ ਪੜ੍ਹੋ : ਸਾਊਦੀ ਅਰਬ: ਸ਼ਾਹੀ ਖਾਨਦਾਨ 'ਤੇ ਕੋਰੋਨਾ ਦਾ ਕਹਿਰ, ਕਰੀਬ 150 ਸ਼ਹਿਜ਼ਾਦੇ ਪੀੜਤ Coronavirus: ਅਮਰੀਕਾ ‘ਚ ਇੱਕੋ ਦਿਨ ਸਭ ਤੋਂ ਵੱਧ ਮੌਤਾਂ, 5 ਦਿਨਾਂ ‘ਚ ਹੀ ਗਵਾਈ 8713 ਲੋਕਾਂ ਨੇ ਜਾਨ