ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੌਕਡਾਊਨ 'ਚ ਸ਼ਰਾਬ ਪੀਣ ਵਾਲਿਆਂ ਲਈ ਚੇਤਾਵਨੀ ਹੈ। ਖੋਜਕਰਤਾਵਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਸ ਨਾਲ ਦੂਸਰੀ ਮੁਸ਼ਕਲ ਹੈ ਭਾਵ ਸਿਹਤ ਦੀ ਐਮਰਜੈਂਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ‘ਚ ਖੋਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਸੀਂ ਸ਼ਰਾਬ ਦੀ ਖਪਤ ਨੂੰ ਘਟਾ ਕੇ ਆਪਣੀ ਸਿਹਤ ‘ਚ ਸੁਧਾਰ ਕਰ ਸਕਦੇ ਹਾਂ।

ਲੌਕਡਾਊਨ ‘ਚ ਦੂਜਾ ਸਿਹਤ ਸੰਕਟ:

ਪੋਰਟਸਮਾਊਥ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲੌਕਡਾਊਨ ਦੌਰਾਨ ਲੋਕਾਂ ਦੀਆਂ ਸ਼ਰਾਬ ਪੀਣ ਦੀਆਂ ਆਦਤਾਂ ਦਾ ਅਧਿਐਨ ਕੀਤਾ। ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਖੋਜਕਰਤਾਵਾਂ ਨੇ ਪਾਇਆ ਕਿ ਇਸ ਮਿਆਦ ਦੌਰਾਨ ਸ਼ਰਾਬ ਦੀ ਵਿਕਰੀ ‘ਚ 291 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਆਈਸੋਲੇਸ਼ਨ ਦਾ ਇਹ ਸਮਾਂ ਲੋਕਾਂ ਨੂੰ ਬਹੁਤ ਜ਼ਿਆਦਾ ਸੇਵਨ ਵੱਲ ਧੱਕ ਸਕਦਾ ਹੈ।

ਡਾਕਟਰ ਮੈਟ ਪਾਰਕ ਦਾ ਕਹਿਣਾ ਹੈ ਕਿ ਕੁਝ ਲੋਕ ਪੀਣ ਦੀਆਂ ਆਮ ਆਦਤਾਂ ਵਧਾ ਸਕਦੇ ਹਨ। ਕੁਝ ਲੋਕ ਹੋ ਸਕਦੇ ਹਨ ਜਿਨ੍ਹਾਂ ਨੇ ਸ਼ਰਾਬ ਦੀ ਆਦਤ ਛੱਡ ਦਿੱਤੀ ਹੈ, ਪਰ ਅਜੋਕੇ ਦ੍ਰਿਸ਼ਟੀਕੋਣ ‘ਚ ਉਨ੍ਹਾਂ ਨੇ ਬੋਰਡਮ ਮਿਟਾਉਣ ਲਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਜ਼ਿਆਦਾ ਸ਼ਰਾਬ ਪੀਣੀ ਸਿਹਤ ਲਈ ਨੁਕਸਾਨਦੇਹ ਸਿੱਧ ਹੋ ਸਕਦੀ ਹੈ। ਉਨ੍ਹਾਂ ਨੇ ਇਸ ਨੂੰ ਦੂਜਾ ਸਿਹਤ ਸੰਕਟ ਦੱਸਿਆ।
(ਸ੍ਰੋਤ-ਕੌਮਾਂਤਰੀ ਮੀਡੀਆ ਰਿਪੋਰਟਾਂ)