ਨਵੀਂ ਦਿੱਲੀ: ਜੇਕਰ ਤੁਸੀਂ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕ ਹੋ ਤਾਂ ਸੁਚੇਤ ਰਹੋ। ਬੈਂਕ ਨੇ ਆਪਣੇ ਗਾਹਕਾਂ ਨੂੰ ਸਾਈਬਰ ਹਮਲਿਆਂ ਤੋਂ ਬਚਣ ਲਈ ਚੇਤਾਵਨੀ ਦਿੱਤੀ ਹੈ। ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਧੋਖੇਬਾਜ਼ ਲੋਕ ਕੋਵੀਡ -19 ਦੇ ਨਾਮ ‘ਤੇ ਜਾਅਲੀ ਈਮੇਲ ਭੇਜ ਕੇ ਲੋਕਾਂ ਤੋਂ ਉਨ੍ਹਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰ ਰਹੇ ਹਨ। ਟਵਿੱਟਰ 'ਤੇ ਇਕ ਪੋਸਟ ਸਾਂਝਾ ਕਰਦਿਆਂ ਬੈਂਕ ਨੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।
ਐਸਬੀਆਈ ਨੇ ਟਵੀਟ ਵਿੱਚ ਲਿਖਿਆ,
"ਸਾਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਸਾਈਬਰ ਹਮਲੇ ਹੋਣ ਜਾ ਰਹੇ ਹਨ।" -
ਬੈਂਕ ਨੇ ਕਿਹਾ,
ncov2019@gov.in ਤੋਂ ਆਉਣ ਵਾਲੀਆਂ ਈਮੇਲਾਂ 'ਤੇ ਕਲਿੱਕ ਕਰਨ ਤੋਂ ਪਰਹੇਜ਼ ਕਰੋ, ਜਿਸ ਦਾ ਵਿਸ਼ਾ ‘ਮੁਫਤ COVID-19 ਟੈਸਟ' ਦਿੱਤਾ ਗਿਆ ਹੈ।
ਕੈਪਟਨ ਦੇ ਆਪਣੇ ਹੀ ਹੋਏ ਬੇਗਾਨੇ, ਲਾਏ ਵੱਡੇ-ਵੱਡੇ ਇਲਜ਼ਾਮ ਟਵੀਟ ਦੇ ਜ਼ਰੀਏ ਐਸਬੀਆਈ ਨੇ ਕਿਹਾ, ਸਾਈਬਰ ਅਪਰਾਧੀਆਂ ਨੇ ਤਕਰੀਬਨ 20 ਲੱਖ ਭਾਰਤੀਆਂ ਦੇ ਈਮੇਲ ਆਈ ਡੀ ਚੋਰੀ ਕੀਤੇ ਹਨ। ਹੈਕਰ ਉਨ੍ਹਾਂ ਦੀ ਨਿੱਜੀ ਤੇ ਬੈਂਕਿੰਗ ਜਾਣਕਾਰੀ ਈ-ਮੇਲ ਆਈਡੀ
ncov2019@gov.in ਤੋਂ ਮੁਫਤ ਕੋਰੋਨਾ ਟੈਸਟ ਕਰਨ ਦੇ ਨਾਮ 'ਤੇ ਪ੍ਰਾਪਤ ਕਰ ਰਹੇ ਹਨ। ਐਸਬੀਆਈ ਨੇ ਵਿਸ਼ੇਸ਼ ਤੌਰ 'ਤੇ ਦਿੱਲੀ, ਮੁੰਬਈ, ਚੇਨਈ ਹੈਦਰਾਬਾਦ ਤੇ ਅਹਿਮਦਾਬਾਦ ਦੇ ਲੋਕਾਂ ਨੂੰ ਜਾਅਲੀ ਈ-ਮੇਲਾਂ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ।