Successful farmers: ਲੱਖਾਂ ਰੁਪਏ ਕਮਾਉਣ ਵਾਲੇ ਇਸ ਕਿਸਾਨ ਤੋਂ ਪੁੱਛੋ ਕਿਵੇਂ ਕਰੀਏ ਖੇਤੀ?

ਏਬੀਪੀ ਸਾਂਝਾ Updated at: 22 Jun 2020 03:23 PM (IST)

ਉੱਤਰ ਪ੍ਰਦੇਸ਼ ਦੇ ਸੰਤਕਾਬੀਰਨਗਰ ਜ਼ਿਲ੍ਹੇ ਦੇ ਪਿੰਡ ਸਕੋਹਰਾ ਵਿੱਚ ਰਹਿੰਦੇ ਨੌਜਵਾਨ ਕਿਸਾਨ ਨੂੰ ਸਬਜ਼ੀਆਂ ਦੀ ਕਾਸ਼ਤ ਦਾ ਇੰਨਾ ਚੰਗਾ ਲਾਭ ਹੋ ਰਿਹਾ ਹੈ ਕਿ ਇਲਾਕੇ ਦੇ ਤਕਰੀਬਨ 700 ਕਿਸਾਨ ਉਸ ਨਾਲ ਜੁੜ ਚੁਕੇ ਹਨ। ਇਸ ਤਰ੍ਹਾਂ ਹੋਰ ਕਿਸਾਨ ਵੀ ਬਿਹਤਰ ਖੇਤੀ ਲਈ ਪ੍ਰੇਰਿਤ ਹੋ ਰਹੇ ਹਨ।

NEXT PREV
ਚੰਡੀਗੜ੍ਹ: ਅੱਜਕੱਲ੍ਹ ਕਿਸਾਨਾਂ ਵੱਲੋਂ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਮੰਨਿਆ ਜਾਂਦਾ ਹੈ ਕਿਉਂਕਿ ਬਹੁਤੀ ਵਾਰ ਕਿਸਾਨਾਂ ਨੂੰ ਮੌਸਮ ਦੀ ਮਾਰ ਝੱਲਣੀ ਪੈਂਦੀ ਹੈ। ਜੇ ਇਸ ਤੋਂ ਬਚ ਕੇ ਚੰਗੀ ਪੈਦਾਵਾਰ ਹੋ ਜਾਵੇ ਤਾਂ ਸਰਕਾਰਾਂ ਵੱਲੋਂ ਬਣਦਾ ਮੁੱਲ ਨਹੀਂ ਮੋੜਿਆ ਜਾਂਦਾ। ਕਿਸਾਨਾਂ ਦੇ ਪੱਲੇ ਕੀ ਬਚਦਾ ਹੈ? ਸਿਰਫ ਕਰਜ਼ਾ ਤੇ ਖੁਦਕੁਸ਼ੀ ਦਾ ਰਾਹ! ਪਰ ਹੁਣ ਬਹੁਤ ਸਾਰੇ ਅਜਿਹੇ ਸਫਲ ਕਿਸਾਨ ਵੀ ਹਨ ਜੋ ਹੋਰਨਾਂ ਕਿਸਾਨਾਂ ਲਈ ਪ੍ਰੇਰਣਾ ਬਣ ਰਹੇ ਹਨ।




ਅੱਜ ਅਸੀਂ ਇੱਕ ਸਫਲ ਕਿਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਖੇਤੀ ਤੇ ਪਸ਼ੂ ਪਾਲਣ ਨਾਲ ਸਵਾਰ ਲਈ ਹੈ।

ਇਹ ਕਹਾਣੀ ਗੋਬਿੰਦ ਚੌਧਰੀ ਦੀ ਹੈ, ਜੋ ਉੱਤਰ ਪ੍ਰਦੇਸ਼ ਦੇ ਸੰਤਕਾਬੀਰਨਗਰ ਜ਼ਿਲ੍ਹੇ ਦੇ ਪਿੰਡ ਸਕੋਹਰਾ ਵਿੱਚ ਰਹਿੰਦੇ ਹੈ। ਨੌਜਵਾਨ ਕਿਸਾਨ ਨੂੰ ਸਬਜ਼ੀਆਂ ਦੀ ਕਾਸ਼ਤ ਦਾ ਇੰਨਾ ਚੰਗਾ ਲਾਭ ਹੋ ਰਿਹਾ ਹੈ ਕਿ ਇਲਾਕੇ ਦੇ ਤਕਰੀਬਨ 700 ਕਿਸਾਨ ਉਸ ਨਾਲ ਜੁੜ ਚੁਕੇ ਹਨ। ਇਸ ਤਰ੍ਹਾਂ ਹੋਰ ਕਿਸਾਨ ਵੀ ਬਿਹਤਰ ਖੇਤੀ ਲਈ ਪ੍ਰੇਰਿਤ ਹੋ ਰਹੇ ਹਨ।


26 ਸਾਲਾ ਗੋਵਿੰਦ ਚੌਧਰੀ ਨੇ ਸਿਰਫ ਇੰਟਰਮੀਡੀਏਟ ਤੱਕ ਪੜ੍ਹਾਈ ਕੀਤੀ ਹੈ। ਉਸ ਦੇ ਪਿਤਾ ਰਾਮ ਨਰੇਸ਼ ਔਰੰਗਾਬਾਦ ‘ਚ ਟਾਇਲਾਂ ਦੀ ਕੰਪਨੀ ‘ਚ ਕੰਮ ਕਰਦੇ ਹਨ। ਨੌਜਵਾਨ ਕਿਸਾਨ ਵੀ 6 ਸਾਲ ਪਹਿਲਾਂ ਟਾਇਲਾਂ ਦੀ ਕੰਪਨੀ ‘ਚ ਨੌਕਰੀ ਕਰਨ ਲਈ ਆਪਣੇ ਪਿਤਾ ਕੋਲ ਗਿਆ ਸੀ, ਪਰ ਉੱਥੇ ਉਸ ਦਾ ਮਨ ਨਹੀਂ ਲੱਗਿਆ, ਜਿਸ ਤੋਂ ਬਾਅਦ ਉਹ ਵਾਪਸ ਪਿੰਡ ਆ ਗਿਆ।




ਨੌਜਵਾਨ ਕਿਸਾਨ ਦੇ ਪਿਤਾ ਦਾ ਵੱਡਾ ਭਰਾ ਹਰੀਹਰ ਪ੍ਰਸਾਦ ਚੌਧਰੀ ਅਗਾਂਹਵਧੂ ਕਿਸਾਨ ਹੈ। ਉਸ ਨਾਲ ਮਿਲ ਕੇ, ਉਸ ਨੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਖੇਤੀ ਸ਼ੁਰੂ ਕੀਤੀ। ਉਸ ਕੋਲ ਕਰੀਬ 14 ਵਿੱਘੇ ਖੇਤ ਹਨ, ਪਰ ਉਹ 5 ਵਿੱਘੇ ਖੇਤ ਵਿੱਚ ਗੋਭੀ, ਬੈਂਗਣ, ਟਮਾਟਰ, ਮੂਲੀ, ਨੈਨੂਆ, ਲੌਕੀ ਆਦਿ ਦੀ ਕਾਸ਼ਤ ਕਰਦਾ ਹੈ।



ਕਿਸਾਨ ਦਾ ਕਹਿਣਾ ਹੈ ਕਿ

ਉਹ ਪਹਿਲਾਂ ਆੜ੍ਹਤੀਆਂ ਨੂੰ ਸਬਜ਼ੀਆਂ ਵੇਚਦਾ ਸੀ ਪਰ ਇਸ ਨਾਲ ਉਨ੍ਹਾਂ ਨੂੰ ਵੱਧ ਕੀਮਤਾਂ ਨਹੀਂ ਮਿਲੀਆਂ। ਇਸ ਤੋਂ ਬਾਅਦ ਉਹ ਖੁਦ ਬਖੀਰਾ ਬਾਜ਼ਾਰ ਤੇ ਖਲੀਲਾਬਾਦ ਦੀ ਨਵੀਨ ਮੰਡੀ ਚਲੇ ਗਏ, ਜਿਥੇ ਉਸ ਨੇ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਬਹੁਤ ਚੰਗਾ ਲਾਭ ਹੋਇਆ ਹੈ। -


ਕਿਸਾਨ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਕਰਦਾ ਹੈ। ਉਨ੍ਹਾਂ ਕੋਲ 5 ਮੱਝਾਂ ਹਨ, ਜੋ ਤਕਰੀਬਨ 25 ਲੀਟਰ ਦੁੱਧ ਦਿੰਦੀਆਂ ਹਨ। ਇਸ ‘ਚੋਂ ਉਹ 15 ਲੀਟਰ ਦੁੱਧ ਵੇਚਦਾ ਹੈ, ਜਿਸ ਨਾਲ ਪ੍ਰਤੀ ਦਿਨ ਤਕਰੀਬਨ 600 ਰੁਪਏ ਦੀ ਆਮਦਨ ਹੁੰਦੀ ਹੈ। ਪਹਿਲਾਂ ਉਨ੍ਹਾਂ ਦਾ ਸਿਰਫ 10 ਕਿਸਾਨਾਂ ਦਾ ਸਮੂਹ ਸੀ, ਪਰ ਹੌਲੀ ਹੌਲੀ ਇਹ ਸਮੂਹ ਵੱਧਦਾ ਗਿਆ। ਹੁਣ ਉਨ੍ਹਾਂ ਕੋਲ 700 ਦੇ ਕਰੀਬ ਕਿਸਾਨਾਂ ਦਾ ਸਮੂਹ ਹੈ। ਹਰ ਸਾਲ ਸਬਜ਼ੀਆਂ ਦੀ ਕਾਸ਼ਤ ਕਰਕੇ ਕਿਸਾਨ ਲਗਭਗ 5 ਲੱਖ ਰੁਪਏ ਕਮਾਉਂਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2025.ABP Network Private Limited. All rights reserved.