ਨਵੀਂ ਦਿੱਲੀ: 15 ਜੂਨ ਨੂੰ ਗਲਵਾਨ ਘਾਟੀ ‘ਚ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਹਿੰਸਕ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ। ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਤਣਾਅ ਨੂੰ ਘਟਾਉਣ ਲਈ ਭਾਰਤ ਤੇ ਚੀਨ ਵਿੱਚ ਅੱਜ ਫਿਰ ਇੱਕ ਕਮਾਂਡਰ ਪੱਧਰੀ ਬੈਠਕ ਹੋਵੇਗੀ। ਭਾਰਤੀ ਸੈਨਾ ਦੇ ਸੂਤਰਾਂ ਮੁਤਾਬਕ ਇਹ ਮੁਲਾਕਾਤ ਦੋਵਾਂ ਦੇਸ਼ਾਂ ਦਰਮਿਆਨ ਅਸਲ ਕੰਟਰੋਲ ਰੇਖਾ ਦੇ ਚੀਨੀ ਪੱਖੋਂ ਮੋਲਡੋ ਵਿੱਚ ਚੁਸ਼ੂਲ ਦੇ ਸਾਹਮਣੇ ਹੋਵੇਗੀ। ਪਿਛਲੇ ਦਿਨੀਂ ਦੋਵਾਂ ਦੇਸ਼ਾਂ ਵਿਚ ਤਣਾਅ ਘਟਾਉਣ ਲਈ ਕਈ ਵਾਰ ਗੱਲਬਾਤ ਹੋਈ ਹੈ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ।


ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਏਸੀ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਤੇ ਤਿੰਨ ਸੈਨਾ ਮੁਖੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਰਕਾਰ ਨੇ ਚੀਨ ਦੀ ਹਰ ਚਾਲ ਦਾ ਢੁਕਵਾਂ ਜਵਾਬ ਦੇਣ ਲਈ ਤਿੰਨਾਂ ਸੈਨਾਵਾਂ ਨੂੰ ਅਜ਼ਾਦ ਕਰ ਦਿੱਤਾ। ਸੂਤਰਾਂ ਮੁਤਾਬਕ, ਇਸ ਵਿੱਚ ਸਭ ਤੋਂ ਅਹਿਮ ਫੈਸਲਾ ਇਹ ਸੀ ਕਿ ਫੀਲਡ ਕਮਾਂਡਰ ਅਸਧਾਰਨ ਹਾਲਾਤ ‘ਚ ਹਥਿਆਰਾਂ ਦੀ ਵਰਤੋਂ ਕਰ ਸਕਣਗੇ।

ਦੱਸ ਦੇਈਏ ਕਿ 15 ਜੂਨ ਨੂੰ ਗੈਲਵਾਨ ਵੈਲੀ ਵਿੱਚ ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕ ਮਾਰੇ ਗਏ ਸੀ, ਜਦੋਂਕਿ 40 ਤੋਂ ਵੱਧ ਚੀਨੀ ਸੈਨਿਕ ਮਾਰੇ ਗਏ ਸੀ। ਇਸੇ ਕਰਕੇ ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਤਣਾਅ ਪਹਿਲਾਂ ਤੋਂ ਹੋਰ ਵਧ ਗਿਆ ਹੈ।

ਇਹ ਵੀ ਪੜ੍ਹੋ:

ਮਨਮੋਹਨ ਸਿੰਘ ਨੇ ਤੋੜਿਆ ‘ਮੋਨ’, ਮੋਦੀ ਨੂੰ ਸੁਣਾਈਆਂ ਖਰੀਆਂ-ਖਰੀਆਂ, ਚੀਨੀ ਹਮਲੇ ਬਾਰੇ ਤਿੱਖੇ ਸਵਾਲ

ਚੀਨ ਦੇ ਖ਼ਤਰਨਾਕ ਇਰਾਦੇ, ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੱਕ ਪਹੁੰਚੇ ਲੜਾਕੂ ਜਹਾਜ਼

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904