ਨਵੀਂ ਦਿੱਲੀ: ਬੀਜੇਪੀ ਵੱਲੋਂ ਅਕਸਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ‘ਮੋਨ’ ਮੋਹਨ ਸਿੰਘ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ ਕਾਂਗਰਸ ਸਰਕਾਰ ਵੇਲੇ ਮੋਦੀ ਵੱਲੋਂ ਆਪਣੇ ਭਾਸ਼ਣਾਂ ‘ਚ ਇਹ ਗੱਲ ਕਹੀ ਜਾਂਦੀ ਸੀ ਕਿ ਚੀਨ ਨੂੰ ਜਵਾਬ ਦੇਣ ਲਈ ਲਾਲ ਅੱਖ ਕਰਨੀ ਪਵੇਗੀ।
ਹੁਣ ਚੀਨ ਦੇ ਮੁੱਦੇ ‘ਤੇ ਹੀ ਮਨਮੋਹਨ ਸਿੰਘ ਨੇ ਆਪਣਾ ‘ਮੋਨ’ ਤੋੜ ਦਿੱਤਾ ਹੈ ਤੇ ਮੋਦੀ ਨੂੰ ਕਰਾਰਾ ਜਵਾਬ ਦਿੱਤਾ ਹੈ।
ਮਨਮੋਹਨ ਸਿੰਘ ਨੇ ਲੱਦਾਖ ‘ਚ ਚੀਨ ਨਾਲ ਹੋਏ ਡੈੱਡਲਾਕ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਤਾਜ਼ਾ ਬਿਆਨ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਆਪਣੇ ਬਿਆਨ ਨਾਲ ਚੀਨ ਦੇ ਸਾਜ਼ਿਸ਼ਵਾਦੀ ਰੁਖ ਨੂੰ ਤਾਕਤ ਨਹੀਂ ਦੇਣੀ ਚਾਹੀਦੀ। ਸਰਕਾਰ ਦੇ ਸਾਰੇ ਅੰਗ ਇਕੱਠੇ ਹੋ ਕੇ ਮੌਜੂਦਾ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸਿੰਘ ਨੇ ਇਹ ਵੀ ਕਿਹਾ ਕਿ ਗੁੰਮਰਾਹਕੁੰਨ ਪ੍ਰਚਾਰ ਕਦੇ ਵੀ ਕੂਟਨੀਤੀ ਤੇ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸੈਨਿਕਾਂ ਦੀ ਕੁਰਬਾਨੀ ਵਿਅਰਥ ਨਾ ਜਾਵੇ।
80 ਰੁਪਏ ਨੂੰ ਢੁੱਕੇ ਪੈਟਰੋਲ ਤੇ ਡੀਜ਼ਲ, ਸਰਕਾਰ ਨੇ ਕਮਾਏ ਦੋ ਲੱਖ ਕਰੋੜ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ-ਚੀਨ ਤਣਾਅ ਦੇ ਮੁੱਦੇ 'ਤੇ ਸਰਬ ਪਾਰਟੀ ਬੈਠਕ ‘ਚ ਕਿਹਾ ਸੀ ਕਿ ਨਾ ਤਾਂ ਕੋਈ ਸਾਡੇ ਖੇਤਰ ‘ਚ ਦਾਖਲ ਹੋਇਆ ਹੈ ਤੇ ਨਾ ਹੀ ਕਿਸੇ ਨੇ ਸਾਡੀ ਚੌਕੀ ‘ਤੇ ਕਬਜ਼ਾ ਕੀਤਾ ਹੈ। ਆਪਣੇ ਬਿਆਨ ਦੇ ਸਬੰਧ ‘ਚ ਪ੍ਰਧਾਨ ਮੰਤਰੀ ਦਫਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਬ ਪਾਰਟੀ ਬੈਠਕ ‘ਚ ਕੀਤੀ ਟਿੱਪਣੀਆਂ ਨੂੰ ਕੁਝ ਹਲਕਿਆਂ 'ਚ “ਸ਼ਰਾਰਤੀ ਵਿਆਖਿਆ” ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਿਹਾਰ ਪੁਲਿਸ ਦਾ ਨਵਜੋਤ ਸਿੱਧੂ ਨੂੰ ਘੇਰਾ, ਛੇ ਦਿਨਾਂ ਤੋਂ ਸਿੱਧੂ ਰੂਪੋਸ਼ ਮਨਮੋਹਨ ਸਿੰਘ ਨੇ ਕਿਹਾ,
ਅੱਜ ਅਸੀਂ ਇਤਿਹਾਸ ਦੇ ਇਕ ਨਾਜ਼ੁਕ ਮੋੜ ਤੇ ਖੜ੍ਹੇ ਹਾਂ। ਸਾਡੀ ਸਰਕਾਰ ਦੇ ਫੈਸਲੇ ਤੇ ਸਰਕਾਰ ਵੱਲੋਂ ਚੁੱਕੇ ਗਏ ਕਦਮ ਇਹ ਫੈਸਲਾ ਲੈਣਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬਾਰੇ ਕਿਵੇਂ ਮੁਲਾਂਕਣ ਕਰਨਗੀਆਂ। ਜਿਹੜੇ ਦੇਸ਼ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਦੇ ਮੋਢਿਆਂ 'ਤੇ ਡਿਊਟੀ ਦੀ ਡੂੰਘੀ ਜ਼ਿੰਮੇਵਾਰੀ ਹੈ।-
ਉਨ੍ਹਾਂ ਅਨੁਸਾਰ, ਸਾਡੀ ਲੋਕਤੰਤਰ ‘ਚ ਇਹ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ। ਦੇਸ਼ ਦੀ ਸੁਰੱਖਿਆ ਤੇ ਪ੍ਰਦੇਸ਼ ਸਮੇਤ ਰਣਨੀਤਕ ਹਿੱਤਾਂ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਪ੍ਰਧਾਨ ਮੰਤਰੀ ਨੂੰ ਆਪਣੇ ਸ਼ਬਦਾਂ ਤੇ ਐਲਾਨਾਂ ਬਾਰੇ ਹਮੇਸ਼ਾਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ।