ਚੰਡੀਗੜ੍ਹ/ਅੰਮ੍ਰਿਤਸਰ: ਸਾਬਕਾ ਕ੍ਰਿਕਟਰ, ਪੰਜਾਬ ਦੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਬਿਹਾਰ ਦੀ ਅਦਾਲਤ ਦੇ ਸੰਮਨ ਪ੍ਰਾਪਤ ਨਹੀਂ ਕਰ ਰਹੇ। ਬਿਹਾਰ ਦੇ ਕਟਿਹਾਰ ਜ਼ਿਲ੍ਹਾ ਪੁਲਿਸ ਨੂੰ ਅੱਜ ਅੰਮ੍ਰਿਤਸਰ ਵਿੱਚ 6ਵਾਂ ਦਿਨ ਹੋ ਗਿਆ ਪਰ ਉਹ ਸਿੱਧੂ ਨੂੰ ਸੰਮਨ ਦੀ ਤਾਮੀਲ ਕਰਵਾਉਣ ਵਿੱਚ ਸਫਲ ਨਹੀਂ ਹੋਏ। ਹੁਣ ਬਿਹਾਰ ਪੁਲਿਸ ਨੇ ਠਾਣ ਲਈ ਹੈ ਕਿ ਉਹ ਸਿੱਧੂ ਨੂੰ ਨੋਟਿਸ ਦੇਣ ਤੋਂ ਬਾਅਦ ਹੀ ਵਾਪਸ ਜਾਣਗੇ।
ਕਟਿਹਾਰ ਪੁਲਿਸ ਟੀਮ ਵਿੱਚ ਸ਼ਾਮਲ ਇੰਸਪੈਕਟਰ ਜਨਾਰਦਨ ਪ੍ਰਸਾਦ ਤੇ ਜਾਵੇਦ ਅਹਿਮਦ ਨੇ ਦੱਸਿਆ ਕਿ 16 ਅਪਰੈਲ, 2019 ਨੂੰ ਦਰਜ ਕੇਸ ਸਬੰਧੀ ਨੋਟਿਸ ਸਿੱਧੂ ਨੂੰ ਦੇਣ ਵਾਸਤੇ ਆਏ ਹੋਏ ਹਨ। ਉਹ ਪਿਛਲੇ ਛੇ ਦਿਨਾਂ ਤੋਂ ਸਿੱਧੂ ਦੀ ਰਿਹਾਇਸ਼ 'ਤੇ ਲਗਾਤਾਰ ਚੱਕਰ ਮਾਰ ਰਹੇ ਹਨ। ਹੁਣ ਤੱਕ ਉਨ੍ਹਾਂ ਦੀ ਕਾਂਗਰਸੀ ਵਿਧਾਇਕ ਨਾਲ ਮੁਲਾਕਾਤ ਨਹੀਂ ਹੋ ਸਕੀ ਤੇ ਨਾ ਹੀ ਵਿਧਾਇਕ ਦੇ ਦਫ਼ਤਰੀ ਅਮਲੇ ਵੱਲੋਂ ਨੋਟਿਸ ਪ੍ਰਾਪਤ ਗਿਆ ਹੈ।
ਸਿੱਧੂ ਦੇ ਦਫ਼ਤਰੀ ਅਮਲੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਅੱਜ ਸੋਮਵਾਰ ਵਾਪਸ ਪਰਤ ਸਕਦੇ ਹਨ। ਪੁਲਿਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਫੈਸਲਾ ਕੀਤਾ ਹੈ ਕਿ ਉਹ ਸਿੱਧੂ ਨੂੰ ਨੋਟਿਸ ਤਾਮੀਲ ਕਰਵਾ ਕੇ ਵਾਪਸ ਪਤਣ। ਦੋਵੇਂ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕੋਰੋਨਾ ਲਾਗ ਤੋਂ ਬਚਣ ਉਹ ਹੋਟਲ ਵਿੱਚ ਰੁਕੇ ਹਨ ਤੇ ਖਾਸੀ ਸਾਵਧਾਨੀ ਵਰਤ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 16 ਅਪ੍ਰੈਲ, 2019 ਨੂੰ ਥਾਣਾ ਬਰਸੋਈ ਹੇਠ ਆਉਂਦੇ ਇਲਾਕੇ ’ਚ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ਦੌਰਾਨ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਕਥਿਤ ਤੌਰ 'ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ। ਵਿਰੋਧੀ ਧਿਰ ਨੇ ਇਤਰਾਜ਼ ਪ੍ਰਗਟਾਉਂਦਿਆਂ ਚੋਣ ਕਮਿਸ਼ਨ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।
ਇਸੇ ਕੇਸ ਸਬੰਧੀ ਬਿਹਾਰ ਪੁਲਿਸ ਮੁਲਾਜ਼ਮ ਸਿੱਧੂ ਨੂੰ ਸੰਮਣ ਦੇਣ ਲਈ ਆਏ ਹਨ। ਇਸ ਨੋਟਿਸ ਤਹਿਤ ਉਨ੍ਹਾਂ ਦੀ ਜ਼ਮਾਨਤ ਵੀ ਇੱਥੇ ਹੀ ਹੋ ਜਾਵੇਗੀ। ਪਰ ਜੇਕਰ ਸੰਮਣ ਨਹੀਂ ਪ੍ਰਾਪਤ ਕੀਤਾ ਜਾਂਦਾ ਤਾਂ ਉਨ੍ਹਾਂ ਲਈ ਮੁਸੀਬਤ ਬਣ ਸਕਦੀ ਹੈ ਕਿਉਂਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਬਿਹਾਰ ਪੁਲਿਸ ਇੱਥੇ ਆਈ ਸੀ ਪਰ ਉਦੋਂ ਵੀ ਉਨ੍ਹਾਂ ਨੂੰ ਬੇਰੰਗ ਮੁੜਨਾ ਪਿਆ ਸੀ।
ਇਹ ਵੀ ਪੜ੍ਹੋ:
- ਚੀਨ ਨੂੰ ਕਰਾਰਾ ਜਵਾਬ ਦੇਵੇਗਾ ਭਾਰਤ, ਫੌਜ ਨੂੰ ਹਥਿਆਰ ਤੇ ਗੋਲ਼ਾ ਬਾਰੂਦ ਖਰੀਦਣ ਦੀ ਦਿੱਤੀ ਖੁੱਲ੍ਹ
- ਕੋਰੋਨਾਵਾਇਰਸ: ਇਕ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ, ਬੇਲਗਾਮ ਵਾਇਰਸ ਨੇ ਮਚਾਈ ਤਬਾਹੀ
- ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ
- ਕੋਰੋਨਾ ਵਾਇਰਸ ਦੀ ਰਫ਼ਤਾਰ ਵਧੀ, ਲੌਕਡਾਊਨ ਮੁੜ ਤੋਂ ਜਾਰੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ