ਨਵੀਂ ਦਿੱਲੀ: ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੇ ਫੌਜ ਦੀ ਤਾਕਤ ਵਧਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਤਿੰਨਾ ਫੌਜਾਂ ਨੂੰ ਹਥਿਆਰ ਤੇ ਗੋਲ਼ਾ ਬਾਰੂਦ ਖਰੀਦਣ ਲਈ 500 ਕਰੋੜ ਰੁਪਏ ਤਕ ਦੀ ਤੁਰੰਤ ਖਰੀਦ ਦੀ ਮਨਜੂਰੀ ਦਿੱਤੀ ਹੈ। ਫੌਜ ਦੇ ਤਿੰਨੇ ਅੰਗਾਂ 'ਚ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਸ਼ਾਮਲ ਹੈ।
ਸਰਕਾਰ ਨੇ ਇਕ ਹੀ ਵਿਕਰੇਤਾ ਤੋਂ ਜ਼ਰੂਰੀ ਹਥਿਆਰ ਤੇ ਉਪਕਰਨ ਖਰੀਦਣ ਦੀ ਵਿਸ਼ੇਸ਼ ਛੋਟ ਦੇਕੇ ਖਰੀਦ 'ਚ ਹੋਣ ਵਾਲੀ ਦੇਰੀ ਨੂੰ ਘਟਾਇਆ ਹੈ। ਵਿਸ਼ੇਸ਼ ਵਿੱਤੀ ਸ਼ਕਤੀਆਂ ਬਲਾਂ ਨੂੰ LAC 'ਤੇ ਆਪਣੀਆਂ ਅਭਿਆਨ ਤਿਆਰੀਆਂ ਵਧਾਉਣ ਲਈ ਬਹੁਤ ਘੱਟ ਸਮੇਂ 'ਚ ਹਥਿਆਰ ਖਰੀਦਣ ਲਈ ਆਗਿਆ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸਰਕਾਰ ਭਾਰਤੀ ਫੌਜ ਨੂੰ LAC 'ਤੇ ਚੀਨ ਦੀ ਕਿਸੇ ਵੀ ਕਰਤੂਤ ਦਾ ਜਵਾਬ ਦੇਣ ਲਈ ਫਾਇਰਿੰਗ ਦੀ ਖੁੱਲ੍ਹੀ ਛੋਟ ਦੇ ਦਿੱਤੀ ਹੈ। ਹੁਣ ਫੌਜ ਨੂੰ ਸਰਹੱਦ 'ਤੇ ਚੀਨ ਨਾਲ ਨਜਿੱਠਣ ਲਈ ਹਥਿਆਰ ਚਲਾਉਣ ਤੇ ਗੋਲ਼ਾਬਾਰੀ ਦੀ ਛੋਟ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਚੀਨ ਨਾਲ ਹੋਈਆਂ ਸੰਧੀਆਂ ਨੂੰ ਤੋੜ ਦਿੱਤਾ ਗਿਆ ਹੈ ਜਾਂ ਨਹੀਂ।
ਭਾਰਤ-ਚੀਨ ਵਿਚਾਲੇ 15 ਜੂਨ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਵਿਵਾਦ ਛੇਤੀ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ। ਮੁੜ ਤੋਂ ਟਕਰਾਅ ਹੋਣ ਦੇ ਖਦਸ਼ੇ ਤਹਿਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਨੂੰ ਪਹਿਲਾਂ ਹੀ ਇਹ ਨਿਰਦੇਸ਼ ਦਿੱਤਾ ਹੈ ਕਿ ਉਹ LAC 'ਤੇ ਆਪਣੀਆਂ ਤਿਆਰੀਆਂ ਵਧਾਉਣ ਲਈ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ: ਇਕ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ, ਬੇਲਗਾਮ ਵਾਇਰਸ ਨੇ ਮਚਾਈ ਤਬਾਹੀ
ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ
ਕੋਰੋਨਾ ਵਾਇਰਸ ਦੀ ਰਫ਼ਤਾਰ ਵਧੀ, ਲੌਕਡਾਊਨ ਮੁੜ ਤੋਂ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ