ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ ' ਰੋਕ ਲਾਉਣ ਦੇ ਯਤਨ ਕੀਤੇ ਸਨ। ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ 'ਚ ਛੋਟ ਦੇ ਦਿੱਤੀ ਗਈ ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਗੜਬੜਾ ਰਹੇ ਹਨ। ਲੌਕਡਾਊਨ ਮਗਰੋਂ ਆਸਟਰੇਲੀਆ, ਤੁਰਕੀ ਫਲਸਤੀਨ ਤੇ ਹੋਰ ਦੇਸ਼ਾਂ 'ਚ ਵਾਇਰਸ ਤੇਜ਼ੀ ਨਾਲ ਵਧਿਆ ਹੈ।

ਫਲਿਸਤੀਨ 'ਚ ਮੁੜ ਤੋਂ ਲੌਕਡਾਊਨ ਦੇ ਆਦੇਸ਼ ਦਿੱਤੇ ਗਏ ਹਨ। ਫਲਿਸਤੀਨ ਦੇ ਹਬੋਰਨ ' ਸ਼ਨੀਵਾਰ 103 ਨਵੇਂ ਕੇਸ ਸਾਹਮਣੇ ਆਏ ਹਨ। ਮਾਰਚ ਵਿਚ ਮਹਮਾਰੀ ਫੈਲਣ ਮਗਰੋਂ ਉੱਥੇ ਇਹ ਸਭ ਤੋਂ ਵੱਡਾ ਅੰਕੜਾ ਹੈ। ਆਸਟਰੇਲੀਆ ਨੇ ਵੀ ਵਿਕਟੋਰੀਆ ਸੂਬੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾ ਦਿੱਤੀ ਹੈ। ਦਰਅਸਲ ਮੈਲਬਰਨ ਸ਼ਹਿਰ 'ਚ ਇਕ ਦਿਨ 'ਚ 21 ਕੇਸ ਦਰਜ ਕੀਤੇ ਗਏ ਹਨ। ਆਸਟਰੇਲੀਆ ਸਰਕਾਰ ਦਾ ਕਹਿਣਾ ਹੈ ਕਿ ਲੌਕਡਾਊਨ ਮਗਰੋਂ ਲੋਕ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ ਜਿਸ ਦੇ ਨਤੀਜੇ ਵਜੋਂ ਮੁੜ ਤੋਂ ਸਖ਼ਤੀ ਕਰਨੀ ਪੈ ਰਹੀ ਹੈ।

ਓਧਰ ਤੁਰਕੀ 'ਚ ਦੋ ਹਫ਼ਤੇ ਦੀ ਛੋਟ ਮਗਰੋਂ ਕੁਝ ਇਲਾਕਿਆਂ 'ਚ ਮੁੜ ਤੋਂ 14 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਤੁਰਕੀ 'ਚ ਰੋਜ਼ਾਨਾ 1000 ਤੋਂ 1500 ਦੇ ਕਰੀਬ ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਦਾ ਫਿਲਹਾਲ ਕੋਈ ਪੁਖ਼ਤਾ ਇਲਾਜ ਸਾਹਮਣੇ ਨਹੀਂ ਆਇਆ। ਅਜਿਹੇ 'ਚ ਸਾਵਧਾਨੀ ਹੀ ਸਭ ਤੋਂ ਵੱਡਾ ਜ਼ਰੀਆ ਹੈ ਤਾਂ ਜੋ ਮਹਾਮਾਰੀ ਦੇ ਪਸਾਰ 'ਤੇ ਰੋਕ ਲਾਈ ਜਾ ਸਕੇ।

ਇਹ ਵੀ ਪੜ੍ਹੋ:

ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ