ਅਮਰੀਕਾ ‘ਚ ਹੋਈ ਗੋਲੀਬਾਰੀ, ਇੱਕ ਦੀ ਮੌਤ, 11 ਜ਼ਖਮੀ

ਏਬੀਪੀ ਸਾਂਝਾ   |  21 Jun 2020 04:23 PM (IST)

ਅਮਰੀਕਾ ਦੇ ਉੱਤਰੀ ਮਿਨੀਪੋਲਿਸ ‘ਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ ਹਨ।

ਮਿਨੀਪੋਲਿਸ: ਅਮਰੀਕਾ ਦੇ ਉੱਤਰੀ ਮਿਨੀਪੋਲਿਸ ‘ਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਮੁਤਾਬਕ ਇਹ ਹਾਦਸਾ ਸ਼ਨੀਵਾਰ-ਐਤਵਾਰ ਅੱਧੀ ਰਾਤ ਨੂੰ ਮਿਨੀਪੋਲਿਸ ਦੇ ਹੈਨੇਪਿਨ ਐਸ ਖੇਤਰ ਵਿੱਚ ਵਾਪਰਿਆ। ਪੁਲਿਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਤੇ ਸਾਰਿਆਂ ਨੂੰ ਖੇਤਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ,
“ਹੈਨੇਪਿਨ ਐਸ ਦੇ 2900 ਬਲਾਕ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ 12 ਲੋਕ ਜ਼ਖਮੀ ਹੋ ਗਏ। ਇਸ ‘ਚੋਂ ਇਕ ਬਾਲਗ ਮਰਦ ਦੀ ਮੌਤ ਹੋ ਗਈ ਹੈ ਤੇ 11 ਲੋਕ ਖ਼ਤਰੇ ਤੋਂ ਬਾਹਰ ਹਨ।”-
ਲੰਡਨ 'ਚ ਚਾਕੂਆਂ ਨਾਲ ਹਮਲਾ, ਤਿੰਨ ਮੌਤਾਂ ਮਿਨੀਪੋਲਿਸ ਤੋਂ ਸ਼ੁਰੂ ਹੋਏ ਸੀ ਕਾਲੇ ਮੁਜ਼ਾਹਰੇ: ਅਮਰੀਕਾ ਦੇ ਮਿਨੇਸੋਟਾ ਰਾਜ ਦਾ ਸ਼ਹਿਰ ਮਿਨੀਪੋਲਿਸ ਹਾਲ ਹੀ ਵਿੱਚ ਸੰਯੁਕਤ ਰਾਜ ਵਿੱਚ ਕਾਲੇ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਬਣ ਗਿਆ ਹੈ। ਇੱਥੇ 25 ਮਈ ਨੂੰ ਮਿਨੀਪੋਲਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਕਾਲੇ ਨਾਗਰਿਕ ਜਾਰਜ ਫਲਾਈਡ ਦੀ ਗਰਦਨ ਗੋਡੇ ਨਾਲ ਦਬਾਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
© Copyright@2025.ABP Network Private Limited. All rights reserved.