ਨਵੀਂ ਦਿੱਲੀ: 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹਿੰਸਕ ਝੜਪ ਹੋਈ। ਇਸ ਝੜਪ 'ਚ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋ ਗਏ। ਹੁਣ ਇਸ ਝੜਪ ਤੋਂ ਬਾਅਦ ਰੂਲਸ ਆਫ਼ ਇੰਗੇਜਮੈਂਟ (ROE) 'ਚ ਕੁੱਝ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਝੜਪ ਦੇ ਬਾਅਦ ਹੁਣ ਅਸਲ ਕੰਟਰੋਲ ਰੇਖਾ (ਐਲਏਸੀ) ਤੇ ਤਾਇਨਾਤ ਕਮਾਂਡਰਜ਼ ਨੂੰ ਪੂਰੀ ਛੋਟ ਦੇ ਦਿੱਤੀ ਗਈ ਹੈ ਤਾਂ ਜੋ ਉਹ ਸਥਿਤੀ ਨੂੰ ਰਣਨੀਤਕ ਪੱਧਰ 'ਤੇ ਸੰਭਾਲ ਸਕਣ।


ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!

ਸੀਨੀਅਰ ਅਧਿਕਾਰੀ ਮੁਤਾਬਕ, ਕਮਾਂਡਰਾਂ ਹੁਣ ਹਥਿਆਰਾਂ ਨੂੰ ਲੈ ਕੇ ਪਾਬੰਦੀਆਂ ਹੇਠ ਨਹੀਂ ਹੋਣਗੇ ਤੇ ਉਨ੍ਹਾਂ ਨੂੰ ਇਸ ਦਾ ਜਵਾਬ ਦੇਣ ਦਾ ਪੂਰਾ ਅਧਿਕਾਰ ਹੋਵੇਗਾ। ਉਹ ਅਸਾਧਾਰਨ ਸਥਿਤੀਆਂ ਨਾਲ ਨਜਿੱਠਣ ਲਈ ਸਾਰੇ ਸਰੋਤਾਂ ਦੀ ਵਰਤੋਂ ਕਰਨਗੇ। 45 ਸਾਲਾਂ ਬਾਅਦ ਗਲਵਾਨ ਵਾਦੀ ਵਿੱਚ ਭਾਰਤ-ਚੀਨੀ ਫੌਜਾਂ ਵਿਚਾਲੇ ਹੋਈ ਹਿੰਸਕ ਝੜਪਾਂ ਤੋਂ ਬਾਅਦ ROI ਵਿੱਚ ਸੋਧ ਕੀਤੀ ਗਈ ਹੈ।

ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ

ਉਧਰ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਚੀਨ ਵੀਵਾਦ ਨੂੰ ਲੈ ਕਿ ਸ਼ੁਕਰਵਾਰ ਨੂੰ ਸਰਵਦਲੀ ਬੈਠਕ ਬੁਲਾਈ ਸੀ। ਇਸ ਬੈਠਕ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਰਹੱਦ ਤੇ ਸੈਨਾ ਨੂੰ ਜ਼ਰੂਰੀ ਕੱਦਮ ਚੁੱਕਣ ਦੀ ਅਜ਼ਾਦੀ ਦਿੱਤੀ ਗਈ ਹੈ। ਭਾਰਤ ਨੇ ਕੂਟਨੀਤਕ ਤਰੀਕਿਆਂ ਰਾਹੀਂ ਚੀਨ ਨੂੰ ਆਪਣੀ ਸਥਿਤੀ ਦੱਸੀ ਸੀ।

ਕੋਰੋਨਾ ਦੇ ਨਾਲ ਹੀ ਮਹਿੰਗੇ ਤੇਲ ਦੀ ਮਾਰ, 15ਵੇਂ ਦਿਨ ਟੁੱਟੇ ਰਿਕਾਰਡ

ਇੱਕ ਹੋਰ ਅਧਿਕਾਰ ਮੁਤਾਬਕ ROI 'ਚ ਸੋਧ ਤੋਂ ਬਾਅਦ ਕੁੱਝ ਵੀ ਐਸਾ ਨਹੀਂ ਜੋ ਭਾਰਤੀ ਫੌਜ ਦੇ ਕਮਾਂਡਰਾਂ ਦੀ ਸਮਰੱਥਾ ਸੀਮਤ ਕਰੇ। ਹੁਣ ਉਹ ਐਲਏਸੀ ਤੇ ਜ਼ਰੂਰੀ ਕਾਰਵਾਈ ਕਰ ਸਕਦੇ ਹਨ। ਦਸਣਯੋਗ ਹੈ ਕਿ 1975 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਐਲਏਸੀ ਤੇ ਕੋਈ ਜਵਾਨ ਸ਼ਹੀਦ ਹੋਇਆ ਹੋਵੇ।

ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ