ਢਾਕਾ: ਭਾਰਤ ਦੀ ਆਪਣੇ ਗੁਆਂਢੀਆਂ ਨਾਲ ਲਗਾਤਾਰ ਵਿਗੜਦੀ ਜਾ ਰਹੀ ਹੈ। ਗੱਲ ਜੇਕਰ ਪਾਕਿਸਤਾਨ ਦੀ ਹੋਵੇ ਤਾਂ ਸ਼ੁਰੂ ਤੋਂ ਹੀ ਉਸ ਦਾ ਹਮਲਾਵਰ ਰੁੱਖ ਰਿਹਾ ਹੈ। ਨੇਪਾਲ ਵੱਲੋਂ ਨਕਸ਼ੇ ਨੂੰ ਲੈ ਕੇ ਕੁਝ ਅਣਬਣ ਚੱਲ ਰਹੀ ਹੈ। ਹਾਲ ਹੀ 'ਚ ਚੀਨ ਨਾਲ ਲੱਦਾਖ ਗਲਵਾਨ ਵੈਲੀ 'ਚ ਹੋਈ ਖੂਨੀ ਝੜਪ 'ਚ ਵੀ ਭਾਰਤ ਨੇ ਆਪਣੇ 20 ਤੋਂ ਵੱਧ ਜਵਾਨ ਗਵਾ ਲਏ।


ਇਸ ਦਰਮਿਆਨ ਹੁਣ ਚੀਨ ਨੇ ਬੰਗਲਾਦੇਸ਼ ਨੂੰ ਵੀ ਤੋਹਫ਼ਾ ਦੇ ਕੇ ਆਪਣੇ ਹੱਕ 'ਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।  ਇਸ ਤਹਿਤ ਚੀਨ ਨੇ ਬੰਗਲਾਦੇਸ਼ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ 'ਤੇ  97 ਪ੍ਰਤੀਸ਼ਤ ਦੀ ਪੂਰੀ ਤਰ੍ਹਾਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਨਵੀਂਆਂ ਦਰਾਂ 1 ਜੁਲਾਈ ਤੋਂ ਲਾਗੂ ਹੋਣਗੀਆਂ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਗਭਗ ਇਕ ਮਹੀਨਾ ਪਹਿਲਾਂ ਮੁਲਾਕਾਤ ਕੀਤੀ ਸੀ। ਉਸ ਸਮੇਂ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ‘ਚ ਸੁਧਾਰ ਬਾਰੇ ਵਿਚਾਰ ਵਟਾਂਦਰੇ ਕੀਤੇ। ਪਰ ਇਹ ਫੈਸਲਾ, ਜੋ ਭਾਰਤ-ਚੀਨ ਸਰਹੱਦ 'ਤੇ ਤਣਾਅ ਦੇ ਮਾਹੌਲ ਵਿੱਚ ਆਇਆ, ਨੂੰ ਚੀਨ ਦੁਆਰਾ ਬੰਗਲਾਦੇਸ਼ ਨੂੰ ਆਪਣੇ ਹੱਕ 'ਚ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ

ਬੰਗਲਾਦੇਸ਼ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ ਵੱਲੋਂ ਇਸ ਫੈਸਲੇ ਤੋਂ ਕੁੱਲ 8,256 ਬੰਗਲਾਦੇਸ਼ੀ ਉਤਪਾਦਾਂ ਨੂੰ ਛੋਟ ਦਿੱਤੀ ਜਾਏਗੀ। ਵਰਤਮਾਨ ਵਿੱਚ ਚੀਨੀ ਬਜ਼ਾਰ ਵਿੱਚ ਬੰਗਲਾਦੇਸ਼ ਦੇ ਸਿਰਫ 3,095 ਉਤਪਾਦਾਂ ਨੂੰ ਛੋਟ ਹੈ। ਇਹ ਡਿਊਟੀ ਛੋਟ ਏਸ਼ੀਆ ਪੈਸੀਫਿਕ ਵਪਾਰ ਸਮਝੌਤੇ ਦੇ ਤਹਿਤ ਉਪਲਬਧ ਹੈ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਵਿੱਚ ਆਯੋਜਿਤ ਏਸ਼ੀਆ-ਅਫਰੀਕਾ ਸੰਮੇਲਨ ਦੌਰਾਨ ਸ਼ੀ ਚਿਨਫਿੰਗ ਨੇ ਕਿਹਾ ਸੀ ਕਿ ਉਹ ਘੱਟ ਵਿਕਸਤ ਦੇਸ਼ਾਂ ਨੂੰ ਡਿਊਟੀ ਮੁਕਤ ਬਾਜ਼ਾਰ ਮੁਹੱਈਆ ਕਰਵਾਏਗਾ।

ਕੋਰੋਨਾ ਵਾਇਰਸ ਬੇਲਗਾਮ, 24 ਘੰਟਿਆਂ 'ਚ ਹੋਈਆਂ ਪੰਜ ਹਜ਼ਾਰ ਮੌਤਾਂ

ਹਾਲਾਂਕਿ, ਇਸ ਸਮੇਂ ਦੌਰਾਨ ਚੀਨ ਦੇ ਰਾਸ਼ਟਰਪਤੀ ਨੇ ਕੂਟਨੀਤਕ ਸੰਬੰਧਾਂ ਦੀ ਸ਼ਰਤ ਰੱਖੀ। ਉਸ ਦੇ ਬਿਆਨ ਨੂੰ ਭਾਰਤ ਦੇ ਗੁਆਂਢੀ ਦੇਸ਼ਾਂ ਜਿਵੇਂ ਬੰਗਲਾਦੇਸ਼, ਨੇਪਾਲ, ਭੂਟਾਨ ਤੇ ਸ੍ਰੀਲੰਕਾ ਨੂੰ ਆਪਣੇ ਪਾਲੇ ਵਿੱਚ ਲਿਆਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ