ਟਵਿੱਟਰ ਵਾਂਗ ਕੰਮ ਕਰਨ ਵਾਲੀਆਂ ਚੀਨੀ ਸਾਈਟਸ ਸਾਇਨਾ ਵੇਇਬੋ ਤੇ ਵੀ ਚੈਟ ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਦੁਨੀਆ ਦੇ ਕਈ ਵੱਡੇ ਨੇਤਾ ਆਪਣੀ ਗੱਲ ਰੱਖਣ ਲਈ ਵਰਤਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 18 ਜੂਨ ਨੂੰ ਸਾਇਨਾ ਵੇਇਬੋ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦਾ ਬਿਆਨ ਡਿਲੀਟ ਕੀਤਾ ਸੀ। ਇਸ ਉਪਰੰਤ ਭਾਰਤੀ ਅਧਿਕਾਰੀਆਂ ਨੇ ਅਗਲੇ ਦਿਨ ਉਸੇ ਬਿਆਨ ਦੇ ਸਕ੍ਰੀਨ ਸ਼ੌਟ ਮੁੜ ਤੋਂ ਸਾਂਝੇ ਕੀਤੇ।
ਪੂਰਬੀ ਲੱਦਾਖ ਦੀ ਗਲਵਨ ਘਾਟੀ ਵਿੱਚ ਭਾਰਤੀ ਫ਼ੌਜੀਆਂ ਦੀ ਸ਼ਹਾਦਤ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਵੀ ਸਾਇਨਾ ਵੇਇਬੋ ਤੇ ਵੀ ਚੈਟ 'ਤੇ ਉਪਲਬਧ ਨਹੀਂ ਹੈ। ਵੀ ਚੈਟ ਨੇ ਇਸ ਕੰਟੈਂਟ ਨੂੰ ਇਹ ਦੱਸਦਿਆਂ ਹਟਾ ਦਿੱਤਾ ਹੈ ਕਿ ਇਸ ਨੂੰ ਲੇਖਕ ਨੇ ਹੀ ਹਟਾ ਦਿੱਤਾ ਹੈ ਪਰ ਅਧਿਕਾਰੀਆਂ ਮੁਤਾਬਕ ਉਨ੍ਹਾਂ ਅਜਿਹਾ ਨਹੀਂ ਕੀਤਾ ਹੈ। ਇਨ੍ਹਾਂ ਦੋਵਾਂ ਵੈੱਬਸਾਈਟਸ 'ਤੇ ਭਾਰਤੀ ਦੂਤਾਵਾਸ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ:
- ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!
- ਮੋਦੀ ਨੇ ਕਿਹਾ ਕੋਰੋਨਾ ਨਾਲ ਲੜਨ ਲਈ ਯੋਗ ਜ਼ਰੂਰੀ
- ਕੋਰੋਨਾ ਵਾਇਰਸ ਬੇਲਗਾਮ, 24 ਘੰਟਿਆਂ 'ਚ ਹੋਈਆਂ ਪੰਜ ਹਜ਼ਾਰ ਮੌਤਾਂ
- ਦੁਨੀਆਂ ਭਰ 'ਚ ਲੱਗਿਆ ਸੂਰਜ ਗ੍ਰਹਿਣ, ਸਾਹਮਣੇ ਆਈ ਪਹਿਲੀ ਤਸਵੀਰ
- ਸੂਰਜ ਗ੍ਰਹਿਣ ਲੱਗਣ 'ਚ ਕੁਝ ਹੀ ਮਿੰਟ ਬਾਕੀ, ਅਦਭੁਤ ਹੋਵੇਗਾ ਨਜ਼ਾਰਾ
- ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ
- ਸਾਲਾਂ ਪਹਿਲਾਂ ਹੋ ਗਈ ਸੀ 21 ਜੂਨ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੀ ਜਾਣਕਾਰੀ, ਭੁੱਲ ਕੇ ਵੀ ਨਾ ਕਰੋ ਇਹ ਕੰਮ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ