ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘੱਟੀ 'ਚ ਭਾਰਤ 'ਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੱੜਪ ਤੋਂ ਬਾਅਦ ਦੇਸ਼ ਦੀ ਸਿਆਸਤ ਵੀ ਗਰਮਾਈ ਹੋਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲ ਰਹੇ ਹਨ। ਹਾਲ ਹੀ 'ਚ ਰਾਹੁਲ ਗਾਂਧੀ ਨੇ ਇੱਕ ਹੋਰ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ
ਅਸਲ 'ਚ 'Surender Modi' ਹੈ।

ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!


ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ

ਹੈਰਾਨੀ ਵਾਲੀ ਗੱਲ ਹੈ ਕਿ 20 ਜਵਾਨਾਂ ਦੇ ਗਲਵਾਨ ਘਾਟੀ 'ਚ ਸ਼ਹੀਦ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਸਾਡੀ ਸਰਹੱਦ 'ਚ ਕੋਈ ਦਾਖਲ ਨਹੀਂ ਹੋਇਆ ਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੇ ਕਬਜ਼ੇ 'ਚ ਹੈ। ਅੱਜ ਕੋਈ ਵੀ ਸਾਡੇ ਵੱਲ ਅੱਖ ਚੱਕ ਕਿ ਨਹੀਂ ਵੇਖ ਸਕਦਾ। ਮੋਦੀ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਮੋਦੀ ਤੇ ਹਮਲਾ ਬੋਲ ਰਹੀ ਹੈ 'ਤੇ ਵੱਡੇ ਸਵਾਲ ਚੁੱਕ ਰਹੀ ਹੈ।

ਕੋਰੋਨਾ ਦੇ ਨਾਲ ਹੀ ਮਹਿੰਗੇ ਤੇਲ ਦੀ ਮਾਰ, 15ਵੇਂ ਦਿਨ ਟੁੱਟੇ ਰਿਕਾਰਡ

ਮੋਦੀ ਦੇ ਇਸ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਕਿ ‘ਭਰਾਵੋ ਤੇ ਭੈਣੋ, ਚੀਨ ਨੇ ਭਾਰਤ ਦੇ ਨਿਹੱਥੇ ਸਿਪਾਹੀਆਂ ਨੂੰ ਮਾਰ ਕੇ ਇੱਕ ਵੱਡਾ ਜੁਰਮ ਕੀਤਾ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਨਾਇਕਾਂ ਨੂੰ ਹਥਿਆਰਾਂ ਤੋਂ ਬਿਨਾਂ ਕਿਸ ਨੇ ਖਤਰੇ ਵੱਲ ਭੇਜਿਆ? ਕੌਣ ਜ਼ਿੰਮੇਵਾਰ ਹੈ?

ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ