ਚੰਡੀਗੜ੍ਹ: ਹਰਿਆਣਾ 'ਚ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ ਦਸ ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਪੰਜ ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।


ਬੀਤੇ 24 ਘੰਟਿਆਂ 'ਚ ਹਰਿਆਣਾ 'ਚ 480 ਨਵੇਂ ਮਰੀਜ਼ ਸਾਹਮਣੇ ਆਏ। ਸੂਬੇ 'ਚ 48 ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਹੈ। ਹਰਿਆਣਾ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਸੰਖਿਆ 10,223 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਪੰਜ 5,128 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।


ਹਰਿਆਣਾ 'ਚ ਮੌਜੂਦਾ ਸਮੇਂ 4,196 ਐਕਟਿਵ ਮਰੀਜ਼ ਹਨ। ਸੂਬੇ 'ਚ ਪੌਜ਼ੇਟਿਵ ਰੇਟ 4.94 ਫੀਸਦ ਹੋ ਚੁੱਕਾ ਹੈ ਤੇ ਰਿਕਵਰੀ ਰੇਟ 50.16% ਹੈ। ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦੁੱਗਣੀ ਹੋਣ ਦਾ ਸਮਾਂ 10 ਦਿਨ 'ਤੇ ਪਹੁੰਚ ਗਿਆ ਹੈ। ਮ੍ਰਿਤਕ ਦਰ 1.46 ਫੀਸਦ ਹੈ। ਹਰਿਆਣਾ 'ਚ ਹੁਣ ਤਕ 149 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।



ਇਹ ਵੀ ਪੜ੍ਹੋ: