ਉਂਝ ਤਾਂ ਇੱਕ ਪਿਤਾ ਤੇ ਉਸ ਦੇ ਬੱਚਿਆਂ ਵਿਚਾਲੇ ਸਬੰਧ ਕਿਸੇ ਖਾਸ ਦਿਨ ਦਾ ਮੁਹਤਾਜ ਨਹੀਂ ਹੁੰਦਾ। ਉਹ ਹਰ ਦਿਨ ਹੀ ਖਾਸ ਹਨ। ਫਿਰ ਵੀ, ਇਸ ਰਿਸ਼ਤੇ ਦੀ ਮਹੱਤਤਾ ਨੂੰ ਮਜ਼ਬੂਤ ਕਰਨ ਲਈ, ਫਾਦਰਜ਼ ਡੇਅ ਭਾਰਤ ਸਮੇਤ ਕਈ ਦੇਸ਼ਾਂ ‘ਚ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੱਖ-ਵੱਖ ਤਰੀਕਾਂ ਤੇ ਦਿਨਾਂ 'ਤੇ ਮਨਾਇਆ ਜਾਂਦਾ ਹੈ।
Father's Day ਦਾ ਇਤਿਹਾਸ:
Father's Day ਮਨਾਉਣ ਲਈ ਸਭ ਤੋਂ ਪਹਿਲਾਂ ਅਮਰੀਕਾ ‘ਚ ਸ਼ੁਰੂਆਤ ਕੀਤੀ ਗਈ ਸੀ। ਇਸ ਵਿਸ਼ੇਸ਼ ਦਿਨ ਲਈ ਪ੍ਰੇਰਣਾ ਸਾਲ 1909 ਵਿੱਚ ਮਦਰਸ ਡੇਅ ਤੋਂ ਆਈ। ਸੋਨੋਰਾ ਡੋਡ ਨੇ ਇਸ ਦਿਨ ਦੀ ਸ਼ੁਰੂਆਤ ਸਪੋਕੇਨ ਸਿਟੀ, ਵਾਸ਼ਿੰਗਟਨ ਵਿੱਚ ਆਪਣੇ ਪਿਤਾ ਦੀ ਯਾਦ ਵਿੱਚ ਕੀਤੀ।
ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ
ਇਸ ਤੋਂ ਬਾਅਦ 1916 ਵਿੱਚ ਯੂਐਸ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਇਸ ਦਿਨ ਨੂੰ ਮਨਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਕੈਲਵਿਨ ਕੁਲਿਜ ਨੇ ਇਸ ਨੂੰ ਸਾਲ 1924 ‘ਚ ਇਕ ਰਾਸ਼ਟਰੀ ਸਮਾਰੋਹ ਘੋਸ਼ਿਤ ਕੀਤਾ। ਉੱਥੇ ਹੀ ਸਾਲ 1966 ਵਿੱਚ ਯੂਐਸ ਦੇ ਰਾਸ਼ਟਰਪਤੀ ਲਿੰਡਨ ਜਾਨਸਨ ਨੇ ਇਸ ਵਿਸ਼ੇਸ਼ ਦਿਨ ਨੂੰ ਜੂਨ ਦੇ ਤੀਜੇ ਐਤਵਾਰ ਨੂੰ ਮਨਾਉਣ ਦਾ ਫੈਸਲਾ ਕੀਤਾ।
ਕੀ ਤੁਹਾਨੂੰ ਪਤਾ ਕਦੋਂ ਮਨਾਇਆ ਜਾਂਦਾ Father's Day, ਕੀ ਹੈ ਇਸ ਦੇ ਪਿੱਛੇ ਦੀ ਕਹਾਣੀ?
ਪ੍ਰਸਿੱਧ ਵਿਸ਼ਵਾਸ ਦੇ ਉਲਟ, ਫਾਦਰਜ਼ ਡੇਅ ਵੈਸਟ ਵਰਜੀਨੀਆ ਦੇ ਫੇਅਰਮੋਂਟ ਵਿੱਚ 19 ਜੂਨ 1910 ਨੂੰ ਅਸਲ ਵਿੱਚ ਮਨਾਇਆ ਗਿਆ ਸੀ। ਕਈ ਮਹੀਨੇ ਪਹਿਲਾਂ 6 ਦਸੰਬਰ 1907 ਨੂੰ ਗ੍ਰੇਸ ਗੋਲਡਨ ਕਲੇਟਨ ਦੁਆਰਾ ਇਹ ਵਿਸ਼ੇਸ਼ ਦਿਵਸ ਪੱਛਮੀ ਵਰਜੀਨੀਆ ਦੇ ਮੋਨੋਂਗਾਹ ਵਿੱਚ ਇੱਕ ਖਾਨ ਹਾਦਸੇ ਵਿੱਚ ਮਾਰੇ ਗਏ 210 ਪਿਓਾਂ ਦੇ ਸਨਮਾਨ ਵਿੱਚ ਕੀਤਾ ਗਿਆ ਸੀ। ਫਰਸਟ ਫਾਦਰਜ਼ ਡੇਅ ਚਰਚ ਅੱਜ ਵੀ ਫੇਅਰਮੌਂਟ ‘ਚ ਸੈਂਟਰਲ ਯੂਨਾਈਟਿਡ ਮੈਥੋਡਿਸਟ ਚਰਚ ਵਜੋਂ ਮੌਜੂਦ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ