ਨਵੀਂ ਦਿੱਲੀ: ਲੇਹ ਵਿੱਚ ਭਾਰਤ ਦੇ ਮਿਗ-29 ਤੇ ਅਪਾਚੇ ਲੜਾਕੂ ਹੈਲੀਕਾਪਟਰ ਤਾਇਨਾਤ ਕਰਨ ਮਗਰੋਂ ਚੀਨ ਨੇ ਵੀ ਲੱਦਾਖ ਦੇ ਨਾਲ ਲੱਗਦੇ ਵੱਡੇ ਏਅਰਬੇਸ ਹੋਟਾਨ, ਨਗਯਾਰੀ, ਸ਼ਿਗਾਤਸੇ (ਸਿੱਕਮ ਦੇ ਨੇੜੇ) ਤੇ ਨਯਿੰਗਚੀ (ਅਰੁਣਾਚਲ ਪ੍ਰਦੇਸ਼ ਦੇ ਨੇੜੇ) ਵਿੱਚ ਵੱਡੇ ਪੱਧਰ ‘ਤੇ ਜੈੱਟ, ਬੰਬ ਏਅਰਕ੍ਰਾਫਟ ਤੇ ਹੈਲੀਕਾਪਟਰ ਤਾਇਨਾਤ ਕੀਤੇ ਹਨ। ਇੰਨਾ ਹੀ ਨਹੀਂ, ਚੀਨੀ ਫੌਜ ਨੇ ਪੈਨਗੰਗ ਸੂ ਝੀਲ ਵਿੱਚ ਫਿੰਗਰ 4 ਦੇ ਸਾਹਮਣੇ ਭਾਰਤੀ ਫੌਜੀਆਂ ਨੂੰ ਗਸ਼ਤ ਕਰਨ ਤੋਂ ਰੋਕਣ ਲਈ ਆਪਣੀ ਅਪਰਾਧਿਕ ਕਾਰਵਾਈ ਤੇ ਨਿਗਰਾਨੀ ਵਿੱਚ ਵਾਧਾ ਕੀਤਾ ਹੈ।


ਮੀਡੀਆ ਰਿਪੋਰਟ ਮੁਤਾਬਕ, ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਪੂਰੀ ਸਰਹੱਦ ‘ਤੇ ਸਥਿਤ ਹਵਾਈ ਅੱਡਿਆਂ ਹੋਟਾਨ, ਨਗਯਾਰੀ, ਸ਼ਿਗਾਤਸੇ ਤੇ ਨਇੰਗਚੀ ਵਿਖੇ ਵਾਧੂ ਲੜਾਕੂ ਜਹਾਜ਼, ਬੰਬ ਤੇ ਲੜਾਕੂ ਹੈਲੀਕਾਪਟਰ ਤਾਇਨਾਤ ਕੀਤੇ ਹਨ। ਪੀਐਲਏ ਅਰੁਣਾਚਲ ਦੀ ਸਰਹੱਦ ‘ਤੇ ਵੀ ਆਪਣੀ ਗਤੀਵਿਧੀ ਨੂੰ ਵੀ ਤੇਜ਼ ਕਰ ਦਿੱਤਾ ਹੈ। ਪੈਨਗਾਂਗ ਸੋਈ ਝੀਲ 'ਤੇ ਜਿੱਥੇ ਚੀਨੀ ਫੌਜ ਐਲਏਸੀ ਨੂੰ ਬਦਲਣਾ ਚਾਹੁੰਦੀ ਹੈ, ਉੱਥੇ ਵੀ ਚੀਨੀ ਫੌਜ ਨੇ ਗੋਗਰਾ ਹੌਟ ਸਪਰਿੰਗ ਵਿਖੇ ਵੱਡੇ ਪੱਧਰ 'ਤੇ ਫੌਜਾਂ ਤੇ ਹਥਿਆਰ ਵੀ ਤਾਇਨਾਤ ਕੀਤੇ ਹਨ।

ਚੀਨ ਨੇ ਤਾਇਨਾਤ ਕੀਤੇ ਇਹ ਲੜਾਕੂ ਜਹਾਜ਼:

ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਲਦਾਖ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲੜਾਈ ਦੇ ਜਹਾਜ਼ ਜੇ-11 ਤੇ ਜੇ-16 ਐਸ ਨੂੰ ਤਾਇਨਾਤ ਕੀਤਾ ਹੈ, ਜੋ ਉੱਚਾਈ ਵਾਲੇ ਖੇਤਰਾਂ ਵਿਚ ਉਡਾਣ ਭਰਨ ਲਈ ਢੁਕਵੇਂ ਹਨ। ਚੀਨ ਦਾ ਸ਼ੇਯਾਂਗ ਜੇ-11 ਰੂਸ ਦੀ ਸੁਖੋਈ ਐਸਯੂ-27 ਦਾ ਚੀਨੀ ਵਰਜਨ ਹੈ।

ਲੜਾਕੂ ਜਹਾਜ਼ ਦੀ ਹਵਾਈ ਉੱਤਮ ਹੋਣ ਕਰਕੇ ਇਹ ਲੰਬੀ ਰੇਂਜ ਦੇ ਹਮਲਿਆਂ ‘ਚ ਸਮਰੱਥ ਹੈ। ਇਸ ਵਿੱਚ ਦੋ ਇੰਜਨ ਹਨ, ਜੋ ਜੈੱਟ ਨੂੰ ਵਧੇਰੇ ਸ਼ਕਤੀ ਪ੍ਰਦਾਨ ਕਰਦੇ ਹਨ। ਚੀਨ ਵਿੱਚ ਨਿਰਮਿਤ ਇਹ ਜਹਾਜ਼ ਸਿਰਫ ਚੀਨੀ ਹਵਾਈ ਸੈਨਾ ਦੁਆਰਾ ਸੰਚਾਲਿਤ ਕਰਦਾ ਹੈ। ਇਹ ਜੈੱਟ 33000 ਕਿਲੋਗ੍ਰਾਮ ਤੱਕ ਦੇ ਭਾਰ ਨਾਲ ਉੱਡ ਸਕਦਾ ਹੈ। ਇਹ ਜਹਾਜ਼ ਇੱਕ ਵਾਰ ‘ਚ 1500 ਕਿਲੋਮੀਟਰ ਦੀ ਦੂਰੀ ਤਕ ਮਾਰ ਸਕਦਾ ਹੈ।

ਇਹ ਵੀ ਪੜ੍ਹੋ:

ਮਨਮੋਹਨ ਸਿੰਘ ਨੇ ਤੋੜਿਆ ‘ਮੋਨ’, ਮੋਦੀ ਨੂੰ ਸੁਣਾਈਆਂ ਖਰੀਆਂ-ਖਰੀਆਂ, ਚੀਨੀ ਹਮਲੇ ਬਾਰੇ ਤਿੱਖੇ ਸਵਾਲ

ਚੀਨ ਨੂੰ ਕਰਾਰਾ ਜਵਾਬ ਦੇਵੇਗਾ ਭਾਰਤ, ਫੌਜ ਨੂੰ ਹਥਿਆਰ ਤੇ ਗੋਲ਼ਾ ਬਾਰੂਦ ਖਰੀਦਣ ਦੀ ਦਿੱਤੀ ਖੁੱਲ੍ਹ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904