ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨੀਂ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ 'ਤੇ ਗੰਭੀਰ ਆਰੋਪ ਲਗਾਏ ਸੀ। ਇਸ ਦੇ ਜਵਾਬ 'ਚ ਭਗਵੰਤ ਮਾਨ ਨੇ ਅੱਜ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ। 

Continues below advertisement


 


ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਹਰਸਿਮਰਤ ਬਾਦਲ 'ਤੇ ਗੰਭੀਰ ਆਰੋਪ ਲਗਾਏ। ਉਨ੍ਹਾਂ ਕਿਹਾ ਉਹ ਜ਼ਰੂਰੀ ਵਸਤਾਂ ਐਕਟ 'ਚ ਸਟੈਂਡਿੰਗ ਕਮੇਟੀ ਦੇ ਮੈਂਬਰ ਹਨ। ਹੁਣ ਹਰਸਿਮਰਤ ਕੌਰ ਬਾਦਲ ਦਾ ਅਸਲੀ ਚੇਹਰਾ ਸਾਹਮਣੇ ਆਵੇਗਾ। 


 


ਉਨ੍ਹਾਂ ਕਿਹਾ ਕਿ ਮੈਂ ਕਮੇਟੀ ਜੋ ਕਿਹਾ ਉਹ ਅੱਜ ਦੱਸ ਦਿੰਦਾ ਹਾਂ। ਪ੍ਰਾਈਵੇਟ ਪਲੇਅਰ ਦੀ ਜਮ੍ਹਾਖੋਰੀ ਨੂੰ ਰੋਕਣਾ ਹੋਵੇਗਾ। ਉਨ੍ਹਾਂ ਕਿਹਾ ਜ਼ਰੂਰੀ ਵਸਤਾਂ ਨੂੰ ਇਸ ਲਿਸਟ 'ਚੋਂ ਹਟਾ ਦਿੱਤਾ ਗਿਆ ਹੈ। 


 


ਉਨ੍ਹਾਂ ਹਰਸਿਮਰਤ ਬਾਦਲ ਨੂੰ ਚੈਲੇਂਜ ਕੀਤਾ ਕਿ ਅੱਜ ਉਹ ਆਪਣੀ ਕਮੇਟੀ ਦੇ ਮਿੰਟ ਜਾਰੀ ਕਰ ਰਹੇ ਹਨ। ਹਰਸਿਮਰਤ ਬਾਦਲ 5 ਜੂਨ 2020 ਦੀ ਕੈਬਨਿਟ ਮੀਟਿੰਗ ਦੇ ਮਿੰਟ ਜਾਰੀ ਕਰਨ।