ਐਮੀ ਵਿਰਕ ਤੇ ਸੋਨਮ ਬਾਜਵਾ ਦੋਹਾਂ ਦੇ ਫੈਨਜ਼ ਲਈ ਇਕ ਇਕ ਵਾਰ ਫਿਰ ਤੋਂ ਮਾੜੀ ਖਬਰ ਹੈ। ਸਭ ਕੁਝ ਠੀਕ ਹੋਣ ਮਗਰੋਂ ਇਕ ਵਾਰ ਫਿਰ ਪੰਜਾਬੀ ਫ਼ਿਲਮਾਂ ਦੇ ਮੁੜ ਸਿਨੇਮਾ 'ਤੇ ਆਉਣ ਦੀ ਅਨਾਊਸਮੈਂਟ ਕੀਤੀ ਸੀ। ਪਰ ਇਕ ਵਾਰ ਫਿਰ ਨਾਈਟ ਕਰਫਿਊ ਲੱਗਣ ਕਾਰਨ ਤੇ ਸਿਨੇਮਾ 'ਚ ਮੁੜ 50 % ਗੈਦਰਿੰਗ ਕਾਰਨ ਪੰਜਾਬੀ ਫਿਲਮ 'ਪੁਆੜਾ' ਇਕ ਵਾਰੀ ਹੋਰ ਪੋਸਟਪੋਨ ਹੋ ਗਈ ਹੈ।
ਸਿਨੇਮਾ ਘਰਾਂ ਦੇ ਵਿਚ ਇਹ ਫਿਲਮ ਪਹਿਲਾਂ 11 ਮਾਰਚ ਨੂੰ ਆਉਣੀ ਸੀ। ਫਿਰ ਬਦਲ ਕੇ ਇਸ ਦੀ ਤਰੀਕ 2 ਅਪ੍ਰੈਲ ਕੀਤੀ ਗਈ। ਹੁਣ ਇਸ ਫਿਲਮ ਦੀ ਰਿਲੀਜ਼ਿੰਗ 2 ਅਪ੍ਰੈਲ ਤੋਂ ਵੀ ਅੱਗੇ ਖਿਸਕ ਗਈ ਹੈ, ਜਿਸ ਦਾ ਕਾਰਨ ਹੈ ਨਾਈਟ ਕਰਫਿਊ।
ਫਿਲਮ ਦੀ ਟੀਮ ਨੇ ਇਸ ਦੀ ਜਾਣਕਾਰੀ ਸ਼ੇਅਰ ਕੀਤੀ ਹੈ, ਇਕ ਪੋਸਟਰ ਸ਼ੇਅਰ ਕਰ ਮੇਕਰਸ ਨੇ ਲਿਖਿਆ ਕੋਵਿਡ-19 ਦੇ ਕੇਸਸ ਵਧਣ ਦੇ ਕਾਰਨ ਤੇ ਥੀਏਟਰ ਦੀਆਂ ਨਵੀਆਂ ਗਾਈਡਲਾਈਨਜ਼ ਦੇ ਕਾਰਨ ਅਸੀਂ ਫਿਲਮ 'ਪੁਆੜਾ' ਨੂੰ ਪੋਸਟਪੋਨ ਕਰ ਰਹੇ ਹਾਂ। ਫਿਲਮ ਦੇ ਟ੍ਰੇਲਰ ਨੂੰ ਤੇ ਗਾਣੇ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ, ਜਲਦੀ ਮਿਲਾਂਗੇ ਸਿਨੇਮਾ ਘਰਾਂ ਦੇ ਵਿਚ। ਟੀਮ ਪੁਆੜਾ....
ਇਹ ਫਿਲਮ ਸਾਲ 2021 ਦੀ ਪਹਿਲੀ ਵੱਡੀ ਪੰਜਾਬੀ ਫਿਲਮ ਹੈ ਜੋ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ। ਪਰ ਕੋਰੋਨਾ ਕਾਰਨ ਇਕ ਵਾਰ ਫਿਰ ਇਹ ਫਿਲਮ ਥੀਏਟਰ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ। ਖਬਰਾਂ ਇਹ ਵੀ ਹਨ ਕਿ ਹੋ ਸਕਦਾ ਹੈ ਕਿ ਇਸ ਪੰਜਾਬੀ ਫਿਲਮ 'ਪੁਆੜਾ' ਨੂੰ OTT ਪਲੇਟਫਾਰਮਸ 'ਤੇ ਰਿਲੀਜ਼ ਕੀਤਾ ਜਾਵੇ।
ਬੇਤਾਬ ਫੈਨਜ਼ ਜੋ ਐਮੀ ਤੇ ਸੋਨਮ ਦੀ ਜੋੜੀ ਦੀ ਉਡੀਕ ਕਰ ਰਹੇ ਸਨ ਉਨ੍ਹਾਂ ਨੂੰ ਮੁੜ ਨਿਰਾਸ਼ਾ ਝੇਲਣੀ ਪਵੇਗੀ। ਐਮੀ ਤੇ ਸੋਨਮ ਦੀ ਜੋੜੀ ਫਿਲਮ ਨਿੱਕਾ ਜੈਲਦਾਰ, ਨਿੱਕਾ ਜੈਲਦਾਰ 2 ਤੇ ਮੁਕਲਾਵਾ 'ਚ ਇਕੱਠੇ ਵੇਖੀ ਜਾ ਚੁੱਕੀ ਹੈ।