ਯੂਪੀ ਸਰਕਾਰ ਨੇ ਲਿਆ ਵੱਡਾ ਫੈਸਲਾ, ਇਸ ਚੀਜ਼ 'ਤੇ ਲੱਗੀ ਰੋਕ ਹਟਾਈ
ਏਬੀਪੀ ਸਾਂਝਾ | 19 Jan 2021 09:12 PM (IST)
ਉੱਤਰ ਪ੍ਰਦੇਸ਼ ਸਰਕਾਰ ਨੇ ਦੂਜੇ ਰਾਜਾਂ ਤੋਂ ਜਿਉਂਦੇ ਪੰਛੀਆਂ ਨੂੰ ਲਿਆਉਣ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਰਾਜ ਸਰਕਾਰ ਨੇ ਇਹ ਫੈਸਲਾ ਮਾਮਲਿਆਂ ਨੂੰ ਨਿਯੰਤਰਿਤ ਕਰਨ ਤੋਂ ਬਾਅਦ ਲਿਆ ਹੈ। ਹਾਲਾਂਕਿ, ਸਾਵਧਾਨੀਆਂ ਅਜੇ ਵੀ ਵਰਤੀਆਂ ਜਾ ਰਹੀਆਂ ਹਨ।
ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਦੂਜੇ ਰਾਜਾਂ ਤੋਂ ਜਿਉਂਦੇ ਪੰਛੀਆਂ ਨੂੰ ਲਿਆਉਣ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਰਾਜ ਸਰਕਾਰ ਨੇ ਇਹ ਫੈਸਲਾ ਮਾਮਲਿਆਂ ਨੂੰ ਨਿਯੰਤਰਿਤ ਕਰਨ ਤੋਂ ਬਾਅਦ ਲਿਆ ਹੈ। ਹਾਲਾਂਕਿ, ਸਾਵਧਾਨੀਆਂ ਅਜੇ ਵੀ ਵਰਤੀਆਂ ਜਾ ਰਹੀਆਂ ਹਨ। ਕੋਰੋਨਾ ਦੇ ਵਿਚਕਾਰ ਬਰਡ ਫਲੂ ਦੇ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ। ਰਾਜ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ‘ਕੰਟਰੋਲਡ ਏਰੀਆ’ ਐਲਾਨਿਆ ਸੀ। ਇਸ ਦੇ ਨਾਲ ਹੀ ਰਾਜ ਵਿੱਚ ਜੀਵਤ ਪੰਛੀਆਂ ਦੇ ਆਯਾਤ 'ਤੇ ਪਾਬੰਦੀ ਲਗਾਈ ਗਈ। ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ ਬਰਡ ਫਲੂ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸੂਬੇ ਨੂੰ ਕੰਟਰੋਲਡ ਏਰੀਆ ਐਲਾਨਿਆ ਗਿਆ। ਪਰਵਾਸੀ ਮਜ਼ਦੂਰ ਵਲੋਂ ਔਰਤ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਵਿਰੋਧ ਕਰਨ 'ਤੇ ਚਾਕੂ ਮਾਰ ਕੇ ਕੀਤਾ ਕਤਲ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਅਤੇ ਬਲੀਆ ਜ਼ਿਲ੍ਹਿਆਂ ਵਿੱਚ ਸ਼ੱਕੀ ਹਾਲਾਤਾਂ ਵਿੱਚ ਵੱਖ ਵੱਖ ਕਿਸਮਾਂ ਦੇ ਪੰਛੀਆਂ ਦੀ ਮੌਤ ਦੀ ਤਾਜ਼ਾ ਘਟਨਾਵਾਂ ਤੋਂ ਬਾਅਦ ਹਲਚਲ ਮਚ ਗਈ। ਉਥੇ ਹੀ ਕਾਨਪੁਰ ਚਿੜੀਆਘਰ ਵਿੱਚ ਮਰੇ ਹੋਏ ਪੰਛੀਆਂ ਵਿੱਚ ਬਰਡ ਫਲੂ ਦੇ ਪਾਏ ਜਾਣ ਦੇ ਬਾਅਦ ਲਖਨਊ ਦੇ ਚਿੜੀਆਘਰ ਪ੍ਰਸ਼ਾਸਨ ਨੇ ਸੈਲਾਨੀਆਂ ਲਈ ਇਸ ਦੇ ਪੰਛੀ ਦਵਾਰ ਨੂੰ ਬੰਦ ਕਰ ਦਿੱਤਾ ਹੈ ਅਤੇ ਪੰਛੀਆਂ ਦੇ ਆਦਾਨ-ਪ੍ਰਦਾਨ ਦੇ ਪ੍ਰੋਗਰਾਮ ਦਾ ਅਸਥਾਈ ਰੂਪ ਵਿੱਚ ਮੁਅੱਤਲ ਕਰ ਦਿੱਤਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ