ਰਾਜ-ਸੰਚਾਲਤ ਸਿਨਹੂਆ ਦੀ ਖ਼ਬਰ ਅਨੁਸਾਰ ਸ਼ੀ ਨੇ ਸੈਨਾ ਨੂੰ ਨਿਰਦੇਸ਼ ਦਿੱਤਾ ਹੈ ਕਿ
ਸਭ ਤੋਂ ਬੁਰੀ ਸਥਿਤੀ ਦੀ ਕਲਪਨਾ ਕਰਨ, ਇਸ ਬਾਰੇ ਸੋਚਣ ਅਤੇ ਯੁੱਧ ਲਈ ਆਪਣੀ ਤਿਆਰੀ ਅਤੇ ਸਿਖਲਾਈ ਵਧਾਉਣ, ਸਾਰੇ ਗੁੰਝਲਦਾਰ ਸਥਿਤੀਆਂ ਨਾਲ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ। ਨਾਲ ਹੀ ਪੂਰੇ ਦ੍ਰਿੜਤਾ ਨਾਲ ਰਾਸ਼ਟਰੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਦੇ ਹਿੱਤਾਂ ਦੀ ਰਾਖੀ ਕਰੋ। -
ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ (ਸੀ ਪੀ ਸੀ) ਦੇ ਜਨਰਲ ਸਕੱਤਰ ਅਤੇ ਲਗਭਗ 20 ਲੱਖ ਸੈਨਿਕਾਂ ਨਾਲ ਸੈਨਾ ਦੇ ਮੁਖੀ, 66 ਸਾਲਾ ਸ਼ੀ ਨੇ ਸੰਸਦ ਦੇ ਸੈਸ਼ਨ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਅਤੇ ਪੀਪਲਜ਼ ਆਰਮਡ ਪੁਲਿਸ ਫੋਰਸ ਦੇ ਨੁਮਾਇੰਦਿਆਂ ਦੀ ਇਕ ਪੂਰੀ ਬੈਠਕ ‘ਚ ਸ਼ਾਮਲ ਹੁੰਦੇ ਹੋਏ ਇਹ ਟਿੱਪਣੀ ਕੀਤੀ।
ਚੀਨ ਨਾਲ ਵਿਵਾਦ ‘ਤੇ ਪੀਐਮ ਮੋਦੀ ਨੇ NSA ਤੇ CDS ਦੇ ਨਾਲ ਕੀਤੀ ਬੈਠਕ, ਚੀਨ ਨੇ ਉਸੇ ਦੀ ਭਾਸ਼ਾ ‘ਚ ਦਿੱਤਾ ਜਾਵੇਗਾ ਜਵਾਬ
ਦਰਅਸਲ, ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਭਾਰਤ ਅਤੇ ਚੀਨ ਦੀਆਂ ਫੌਜਾਂ ‘ਚ ਤਣਾਅ ਵਧਦਾ ਜਾ ਰਿਹਾ ਹੈ। ਜਦੋਂ ਚੀਨ ਨੇ ਆਪਣਾ ਤੰਬੂ ਖੜਾ ਕੀਤਾ ਤਾਂ ਭਾਰਤ ਦੀ ਫੌਜ ਵੀ ਖੜ੍ਹੀ ਹੋ ਗਈ। ਲੱਦਾਖ ‘ਚ ਤਿੰਨ ਤੋਂ ਚਾਰ ਫਲੈਸ਼ ਪੁਆਇੰਟ ਹਨ ਜਿਥੇ ਸਥਿਤੀ ਗੰਭੀਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ