ਨਵੀਂ ਦਿੱਲੀ: OLA ਦੇਸ਼ ਦੇ 22 ਸ਼ਹਿਰਾਂ ਦੇ ਹਵਾਈ ਅੱਡੇ 'ਤੇ ਆਪਣੀ ਸੇਵਾ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਏਅਰਪੋਰਟ 'ਤੇ ਉਤਰਣ ਵਾਲੇ ਯਾਤਰੀ ਹੁਣ ਆਸਾਨੀ ਨਾਲ OLA ਕੈਬਸ ਬੁੱਕ ਕਰ ਸਕਣਗੇ। ਕੈਬ ਸੇਵਾ ਕੰਪਨੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਾਡੀ ਪਹਿਲ ਹੋਵੇਗੀ। OLA ਕੈਬਜ਼ ਦਿੱਲੀ, ਮੁੰਬਈ, ਬੰਗਲੌਰ ਅਤੇ ਹੈਦਰਾਬਾਦ ਸਣੇ ਦੂਜੇ ਰਾਜ ਦੇ ਹਵਾਈ ਅੱਡਿਆਂ 'ਤੇ ਚਲਦੀਆਂ ਦਿਖਾਈ ਦੇਣਗੀਆਂ।
ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲੌਕਡਾਉਨ ਲਾਗੂ ਹੋਣ ਕਾਰਨ ਕੈਬ ਸੇਵਾਵਾਂ ‘ਤੇ ਪਾਬੰਦੀ ਲਗਾਈ ਗਈ ਸੀ। ਪਰ ਵੱਖ-ਵੱਖ ਰਾਜਾਂ ਦੇ ਤਾਲਾਬੰਦੀ ਦੇ ਚੌਥੇ ਪੜਾਅ ਦੇ ਐਲਾਨ ਤੋਂ ਬਾਅਦ, ਕੈਬ ਸੇਵਾਵਾਂ ਸ਼ੁਰੂ ਕਰਨ ਲਈ ਗਾਈਡਲਾਇਨ ਜਾਰੀ ਕੀਤਾ ਗਿਆ ਸੀ। ਇਸ ਦੇ ਤਹਿਤ OLA ਨੇ ਹੁਣ ਏਅਰਪੋਰਟ 'ਤੇ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਹਵਾਈ ਅੱਡੇ ਤੋਂ ਬਾਹਰ ਨਿਕਲਣ ਵੇਲੇ ਯਾਤਰੀ ਆਮ ਦਿਨਾਂ ਵਿੱਚ ਅਸਾਨੀ ਨਾਲ ਕੈਬ ਦੀ ਸਹੂਲਤ ਪ੍ਰਾਪਤ ਕਰਦੇ ਸਨ ਪਰ ਲੌਕਡਾਊਨ ਕਾਰਨ ਸਥਿਤੀ ਬਦਲ ਗਈ। ਹਵਾਈ ਅੱਡੇ 'ਤੇ ਓਲਾ ਕੈਬ ਸੇਵਾ ਸ਼ੁਰੂ ਹੋਣ ਤੋਂ ਬਾਅਦ ਯਾਤਰੀਆਂ ਨੂੰ ਰਾਹਤ ਮਿਲੇਗੀ। ਮਹੱਤਵਪੂਰਨ ਹੈ ਕਿ ਘਰੇਲੂ ਏਅਰਲਾਈਨਾ ਕੰਪਨੀਆਂ ਨੇ ਉਡਾਣਾਂ ਦੀ ਸ਼ੁਰੂਆਤ 25 ਮਈ ਤੋਂ ਦੇਸ਼ ਵਿੱਚ ਕਰ ਦਿੱਤੀ ਹੈ।



ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ


ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ

ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ