Education Loan Information:
Calculate Education Loan EMIਸੀਬੀਐਸਈ ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ
ਏਬੀਪੀ ਸਾਂਝਾ | 28 May 2020 10:35 AM (IST)
ਜੇਕਰ ਇਹ ਵਿਦਿਆਰਥੀ ਆਪਣੇ ਮੁੱਖ 3 ਵਿਸ਼ਿਆਂ ਗਣਿਤ, ਵਿਗਿਆਨ ਤੇ ਸਮਾਜਿਕ ਵਿਗਿਆਨ ਵਿੱਚ ਫੇਲ੍ਹ ਹੋ ਜਾਂਦੇ ਹਨ ਤਾਂ ਫਿਰ ਵੀ ਉਹ ਪਾਸ ਹੋ ਜਾਣਗੇ। ਵਿਦਿਆਰਥੀ ਜਿਸ ਵਿਸ਼ੇ ਵਿੱਚ ਫੇਲ੍ਹ ਹੋਇਆ ਹੋਏਗਾ, ਉਸ ਨੂੰ ਛੇਵੇਂ ਵਿਸ਼ੇ ਨਾਲ ਬਦਲਿਆ ਜਾਵੇਗਾ।
ਚੰਡੀਗੜ੍ਹ: ਸੀਬੀਐਸਈ (CBSE) ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ (Students) ਲਈ ਰਾਹਤ ਦੀ ਖ਼ਬਰ ਹੈ। ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ 10ਵੀਂ ਵਿੱਚ ਛੇਵੇਂ ਵਿਸ਼ੇ ਨੂੰ ਹੁਨਰ ਵਿਸ਼ੇ ਚੁਣਿਆ ਹੈ, ਉਨ੍ਹਾਂ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ। ਦਰਅਸਲ, ਜੇਕਰ ਇਹ ਵਿਦਿਆਰਥੀ ਆਪਣੇ ਮੁੱਖ 3 ਵਿਸ਼ਿਆਂ ਗਣਿਤ, ਵਿਗਿਆਨ ਤੇ ਸਮਾਜਿਕ ਵਿਗਿਆਨ ਵਿੱਚ ਫੇਲ੍ਹ ਹੋ ਜਾਂਦੇ ਹਨ ਤਾਂ ਫਿਰ ਵੀ ਉਹ ਪਾਸ ਹੋ ਜਾਣਗੇ। ਵਿਦਿਆਰਥੀ ਜਿਸ ਵਿਸ਼ੇ ਵਿੱਚ ਫੇਲ੍ਹ ਹੋਇਆ ਹੋਏਗਾ, ਉਸ ਨੂੰ ਛੇਵੇਂ ਵਿਸ਼ੇ ਨਾਲ ਬਦਲਿਆ ਜਾਵੇਗਾ। ਸਾਲ 2019-20 ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਨਿਯਮ ਦਾ ਲਾਭ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਨਿਯਮ ਪਾਸ ਪ੍ਰਤੀਸ਼ਤਤਾ ਨੂੰ ਵੀ ਵਧਾਏਗਾ। ਇਸ ਤੋਂ ਪਹਿਲਾਂ ਮੁੱਖ ਵਿਸ਼ੇ ਵਿੱਚ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਉਸ ਵਿਸ਼ੇ ਦੀ ਕੰਪਾਰਮੈਂਟ ਪ੍ਰੀਖਿਆ ਦੇਣੀ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904