ਨਵੀਂ ਦਿੱਲੀ: ‘ਰੈਫਰੈਂਡਮ 2020’ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਥੇ ਇੱਕ ਪਾਸੇ ਪੁਲਿਸ ਐਕਸ਼ਨ ਮੋਡ 'ਚ ਹੈ, ਉੱਥੇ ਹੀ ਖੁਫੀਆਂ ਤੰਤਰ ਵੀ ਅਲਰਟ ਹਨ। ਬੀਤੇ ਦਿਨੀਂ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਵੱਲੋਂ ਖੁਦ ਐਲਾਨ ਆਨਲਾਈਨ ਵੋਟਰ ਰਜਿਸਟਰੇਸ਼ਨ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਹੁਣ ਵੈਬਸਾਈਟ ਨਾਲ ਜੁੜਿਆ ਇੱਕ ਖੁਲਾਸਾ ਹੋਇਆ ਹੈ। ਇਸ ਪਿੱਛੇ ਰੂਸ ਦੇ ਤਾਰ ਜੁੜੇ ਨਜ਼ਰ ਆ ਰਹੇ ਹਨ।
ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ (SFJ ) ਵੱਲੋਂ ਇਕ ਰੂਸੀ ਪੋਰਟਲ ਰਾਹੀਂ ਪੰਜਾਬ ਵਿੱਚ ਲੋਕਾਂ ਲਈ ‘ਰੈਫਰੈਂਡਮ-2020’ ਵਾਸਤੇ ਆਨਲਾਈਨ ਵੋਟਰ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ। ਐੱਸਐੱਫਜੇ ਨੇ ਰੂਸ ਦੀ ਵੈੱਬਸਾਈਟ www.punjabfree.ru ਰਾਹੀਂ ਰੈਫਰੈਂਡਮ 2020 ਵੋਟਰ ਰਜਿਸਟਰੇਸ਼ਨ ਦੀ ਸ਼ੁਰੂਆਤ ਕੀਤੀ, ਜਿਸ 'ਚ ਪੰਜਾਬ ਅਤੇ ਭਾਰਤ ਵਿੱਚ ਰਹਿੰਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਿੱਖਾਂ ਜਾਂ ਹੋਰ ਕਿਸੇ ਵੀ ਧਰਮ ਦੇ ਲੋਕਾਂ ਨੂੰ ਰਜਿਸਟਰੇਸ਼ਨ ਕਰਾਉਣ ਦੀ ਅਪੀਲ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ 'ਰੈਫਰੰਡਮ 2020' ਰਾਹੀਂ ਕਰ ਲੈਣੀ ਮੋਟੀ ਕਮਾਈ! ਲੋਕ ਕੀਤੇ ਜਾ ਰਹੇ ਖੱਜਲ, ਖਹਿਰੇ ਦੇ ਸਨਸਨੀਖੇਜ਼ ਖ਼ੁਲਾਸੇ
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਰੂਸ-ਅਧਾਰਿਤ ਵੈੱਬਸਾਈਟ ’ਤੇ ਅੰਗਰੇਜ਼ੀ ਤੇ ਪੰਜਾਬੀ ਭਾਸ਼ਾਵਾਂ ਵਿੱਚ ਪਾਈ ਗਈ ਹੈ। ਸੂਤਰਾਂ ਨੇ ਦੱਸਿਆ ਕਿ 4 ਜੁਲਾਈ ਦਾ ਦਿਨ ਐੱਸਐੱਫਜੇ ਨੇ ਰੈਫਰੈਂਡਮ 2020 ਲਈ ਵੋਟਰ ਰਜਿਸਟਰੇਸ਼ਨ ਸ਼ੁਰੂ ਕਰਨ ਵਾਸਤੇ ਚੁਣਿਆ ਸੀ ਕਿਉਂਕਿ 1955 ਵਿੱਚ ਇਸ ਦਿਨ ਇਕੱਠੇ ਹੋਏ ਵੱਖਵਾਦੀ ਸਿੱਖ ਵਾਲੰਟੀਅਰਾਂ ਨੂੰ ਖਿੰਡਾਉਣ ਲਈ ਸਰਕਾਰ ਨੇ ਪੁਲਿਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅਹਾਤੇ ਵਿੱਚ ਦਾਖਲ ਹੋਣ ਦਾ ਆਦੇਸ਼ ਦਿੱਤਾ ਸੀ। ਦਸ ਦਈਏ ਕਿ ਐੱਸਐੱਫਜੇ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਖਾਲਿਸਤਾਨ ਦੀ ਮੰਗ ਲਈ ਰੈਫਰੈਂਡਮ 2020 ਕਰਵਾਉਣ ਦੇ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਜਥੇਬੰਦੀ ’ਤੇ ਪਾਬੰਦੀ ਲਗਾ ਦਿੱਤੀ ਸੀ।
ਵੱਡੀ ਖਬਰ: ਅਕਾਲੀ ਆਗੂ ਦੀ ਖ਼ੁਦਕੁਸ਼ੀ ਮਗਰੋਂ ਪਤਨੀ ਨੇ ਚੁੱਕਿਆ ਖੌਫਨਾਕ ਕਦਮ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
'ਰੈਫਰੰਡਮ 2020' ਨੂੰ ਲੈ ਕੇ ਵੱਡਾ ਖੁਲਾਸਾ, ਰਜਿਸਟ੍ਰੇਸ਼ਨ ਸ਼ੁਰੂ ਹੁੰਦਿਆਂ ਹੀ ਜੁੜੇ ਰੂਸ ਨਾਲ ਕੁਨੈਕਸ਼ਨ
ਏਬੀਪੀ ਸਾਂਝਾ
Updated at:
05 Jul 2020 02:36 PM (IST)
‘ਰੈਫਰੈਂਡਮ 2020’ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਥੇ ਇੱਕ ਪਾਸੇ ਪੁਲਿਸ ਐਕਸ਼ਨ ਮੋਡ 'ਚ ਹੈ, ਉੱਥੇ ਹੀ ਖੁਫੀਆਂ ਤੰਤਰ ਵੀ ਅਲਰਟ ਹਨ। ਬੀਤੇ ਦਿਨੀਂ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਵੱਲੋਂ ਖੁਦ ਐਲਾਨ ਆਨਲਾਈਨ ਵੋਟਰ ਰਜਿਸਟਰੇਸ਼ਨ ਦਾ ਐਲਾਨ ਕੀਤਾ ਗਿਆ ਸੀ।
- - - - - - - - - Advertisement - - - - - - - - -