ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਵੇਰੇ ਕੈਪਟਨ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਤਿੱਖੇ ਬਿਆਨ ਦਿੱਤੇ। ਉਨ੍ਹਾਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਜੋਗਿੰਦਰ ਸਿੰਘ ਗੁੱਜਰ ਨਾਮਕ ਬਜ਼ੁਰਗ ਖਿਲਾਫ ਕੀਤੀ ਜਾ ਰਹੀ UAPA ਅਧੀਨ ਕਾਰਵਾਈ ਤੇ ਸੂਬੇ ਦੇ ਵੱਖ-ਵੱਖ ਥਾਣਿਆਂ 'ਚ ਸਿੱਖ ਨੌਜਵਾਨਾਂ ਨੂੰ ਬੁਲਾ ਕੇ ਕੀਤੀ ਜਾ ਰਹੀ ਕਥਿਤ ਖੱਜਲ ਖੁਆਰੀ ਬਾਰੇ ਚਿੰਤਾ ਪ੍ਰਗਟ ਕੀਤੀ।

ਦੱਸ ਦਈਏ ਬੀਤੇ ਦਿਨੀਂ ਸੰਗੀਨ ਦੋਸ਼ਾਂ ਹੇਠ ਕਾਬੂ ਕੀਤਾ ਜੋਗਿੰਦਰ ਸਿੰਘ ਗੁੱਜਰ ਸੁਖਪਾਲ ਖਹਿਰਾ ਦੇ ਹਲਕੇ ਭੁਲੱਥ ਦੇ ਪਿੰਡ ਅਕਾਲਾਂ ਦਾ ਰਹਿਣ ਵਾਲਾ ਹੈ ਜੋ ਕੁਝ ਸਮੇਂ ਪਹਿਲਾਂ ਵਿਦੇਸ਼ ਤੋਂ ਪਰਤਿਆ ਸੀ। ਜੋਗਿੰਦਰ ਸਿੰਘ ਗੁੱਜਰ ਨੂੰ ਰੈਫਰੰਡਮ 2020 ਤੇ ਸਿੱਖ ਫਾਰ ਜਸਟਿਸ ਨਾਲ ਜੁੜੇ ਹੋਣ ਦੇ ਦੋਸ਼ਾਂ ਹੇਠ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਨੂੰ ਉਨ੍ਹਾਂ ਦਾ ਪਿੰਡ ਅਕਾਲਾਂ ਦੇ ਲੋਕ ਬਿਲਕੁਲ ਬੇਕਸੂਰ ਦੱਸਦੇ ਹਨ।

ਇਥੋਂ ਤੱਕ ਗੁੱਜਰ ਖ਼ਿਲਾਫ਼ ਕਦੇ ਕੋਈ ਮੁਕੱਦਮਾ ਦਰਜ ਨਹੀਂ ਹੋਇਆ। ਗੁੱਜਰ ਦੇ ਪਰਿਵਾਰ ਤੇ ਪਿੰਡ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਪਰਿਵਾਰ ਮੁਤਾਬਕ ਗੁੱਜਰ ਦਿਲ ਦਾ ਮਰੀਜ਼ ਹੈ ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨਾਲ ਉਸ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ।

ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਗੁਰਪਤਵੰਤ ਪੰਨੂ ਨੂੰ ਕਿਹਾ ਕਿ ਉਹ ਆਪਣਾ ਪ੍ਰਾਪੇਗੰਡਾ ਵਿਦੇਸ਼ਾਂ 'ਚ ਬੈਠ ਕੇ ਕਰ ਰਿਹਾ ਜਦਕਿ ਭੁਗਤਣਾ ਪੰਜਾਬ ਬੈਠੇ ਭੋਲੇ ਭਾਲੇ ਲੋਕਾਂ ਨੂੰ ਪੈ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਪੰਨੂ ਸੱਚੇ ਹਨ ਤਾਂ ਪੰਨੂ ਪੰਜਾਬ ਦੀ ਧਰਤੀ 'ਤੇ ਆ ਕੇ ਸੰਘਰਸ਼ ਕਰੇ।

ਮੋਗਾ: ਸਕੇ ਭਰਾਵਾਂ 'ਚ ਸੁਲਘੀ ਬਦਲੇ ਦੀ ਅੱਗ, ਇੰਟਰਨੈੱਟ ਤੋਂ ਦੇਖ ਬਣਾਇਆ ਬੰਬ, ਫਿਰ ਜੋ ਹੋਇਆ ਕਰ ਦੇਵੇਗਾ ਹੈਰਾਨ

ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦਿੱਲੀ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। UAPA ਵਰਗੇ ਸਖ਼ਤ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰੈਫਰੰਡਮ 2020 ਦੀ ਪੰਜਾਬ 'ਚ ਕੋਈ ਲਹਿਰ ਨਹੀਂ ਸਗੋਂ ਇਸ ਨੂੰ ਸਰਕਾਰ ਤੇ ਪੁਲਿਸ ਤੂਲ ਦੇ ਰਹੀ ਹੈ। ਖਹਿਰਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੁਲਿਸ ਇਸ ਨੂੰ ਕਮਾਈ ਦਾ ਵੀ ਸਾਧਨ ਬਣਾ ਸਕਦੀ ਹੈ। ਖਹਿਰਾ ਨੇ ਆਪਣੇ ਫੇਸਬੁੱਕ ਲਾਈਵ 'ਚ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ।



ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ 'ਚ ਸਖਤੀ, 7 ਜੁਲਾਈ ਤੋਂ ਨਵੇਂ ਹੁਕਮ ਲਾਗੂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ