ਗੋਆ 'ਚ ਕੋਵਿਡ-19 ਹਸਪਤਾਲ ਦੇ ਇੰਚਾਰਜ ਡਾਕਟਰ ਐਡਵਿਨ ਗੋਮਸ ਲਗਾਤਾਰ 98 ਦਿਨ ਦੀ ਡਿਊਟੀ ਤੋਂ ਬਾਅਦ ਘਰ ਪਰਤੇ। ਇਸ ਦੌਰਾਨ ਘਰ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਪਣਜੀ ਦੇ ਰਹਿਣ ਵਾਲੇ ਡਾ.ਗੋਮਸ ਗੋਵਾ ਮੈਡੀਕਲ ਕਾਲਜ ਅਤੇ ਹਸਪਤਾਲ ਨਾਲ ਸਬੰਧਤ ਡਾਕਟਰ ਗੋਮਸ ਈਐਸਆਈ ਹਸਪਤਾਲ 'ਚ ਡਾਕਟਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ।


ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਗੋਮਸ ਲਗਾਤਾਰ 98 ਦਿਨ ਡਿਊਟੀ ਕਰਨ ਤੋਂ ਬਾਅਦ ਸ਼ੁੱਕਰਵਾਰ ਉਹ ਘਰ ਪਹੁੰਚੇ। ਹਸਪਤਾਲ 'ਚ ਡਿਊਟੀ ਦੌਰਾਨ ਉਨ੍ਹਾਂ ਕਰੀਬ 333 ਮਰੀਜ਼ਾਂ ਦਾ ਇਲਾਜ ਕੀਤਾ ਜਿੰਨ੍ਹਾਂ 'ਚੋਂ 153 ਇਸ ਜਾਨਲੇਵਾ ਬਿਮਾਰੀ ਤੋਂ ਉੱਭਰ ਚੁੱਕੇ ਹਨ।


ਗੋਆ 'ਚ ਸ਼ੁੱਕਰਵਾਰ ਰਾਤ 74 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਸੂਬੇ 'ਚ ਮਹਾਮਾਰੀ ਤੋਂ ਹੋਣ ਵਾਲੀ ਪੰਜਵੀਂ ਮੌਤ ਹੈ। ਸੂਬੇ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਸੰਖਿਆਂ 1500 ਤੋਂ ਪਾਰ ਪਹੁੰਚ ਗਈ ਹੈ।


ਇਹ ਵੀ ਪੜ੍ਹੋ:


ਕੁਝ ਹੀ ਸਮੇਂ ਬਾਅਦ ਲੱਗੇਗਾ ਚੰਨ ਗ੍ਰਹਿਣ, ਵਰਤੋਂ ਇਹ ਸਾਵਧਾਨੀਆਂ

ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ

ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ