ਨਵੀਂ ਦਿੱਲੀ: ਚੀਨ ਨਾਲ ਸਰਹੱਦੀ ਵਿਵਾਦ ਦੇ ਚੱਲਦਿਆਂ ਭਾਤੀ ਹਵਾਈ ਫੌਜ ਪੂਰੀ ਤਰ੍ਹਾਂ ਮੁਸਤੈਦ ਹੈ। ਫਾਰਵਰਡ ਏਅਰਬੇਸ 'ਤੇ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਕੀਤੀ ਗਈ ਹੈ। LAC 'ਤੇ ਮਿਗ 29 UPG ਤੇ ਅਪਾਚੇ ਹੈਲੀਕੌਪਟਰ ਲੈਂਡ ਕੀਤਾ ਗਿਆ। ਦੁਸ਼ਮਨ ਦੀ ਹਰ ਹਰਕਤ 'ਤੇ ਹਵਾਈ ਫੌਜ ਦੀ ਤਿੱਖੀ ਨਜ਼ਰ ਹੈ।
ਫਾਰਵਰਡ ਏਅਰਬੇਸ 'ਤੇ ਤਾਇਨਾਤ ਇਕ ਸਕਵਾਰਡਨ ਲੀਡਰ ਨੇ ਕਿਹਾ ਕਿ ਇੱਥੇ ਮੌਜੂਦ ਸਾਰੇ ਏਅਰ ਵਾਰਿਅਰਸ ਪੂਰੀ ਤਰ੍ਹਾਂ ਟ੍ਰੇਂਡ ਹਨ। ਉਨ੍ਹਾਂ ਕਿਹਾ ਇਸ ਬੇਸ 'ਤੇ ਹਵਾਈ ਫੌਜ ਵਿਚ ਹਰ ਏਅਰ ਵਾਰਿਅਰ ਪੂਰੀ ਤਰ੍ਹਾਂ ਸਿੱਖਿਅਤ ਤੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ।
ਹਵਾਈ ਫੌਜ ਦੇ ਇਕ ਵਿਗ ਕਮਾਂਡਰ ਨੇ ਕਿਹਾ ਕਿ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਸਾਡੇ ਕੋਲ ਹਰ ਤਰ੍ਹਾਂ ਦੇ ਸਾਧਨ ਮੌਜੂਦ ਹਨ। ਉਨ੍ਹਾਂ ਕਿਹਾ ਭਾਰਤੀ ਏਅਰਫੋਰਸ ਹਰ ਤਰ੍ਹਾਂ ਦੇ ਆਪਰੇਸ਼ਨ ਟਾਸਕ ਅਤੇ ਫੌਜੀ ਅਭਿਆਨਾਂ ਲਈ ਹਰ ਪਹਿਲੂ ਤੋਂ ਤਿਆਰ ਹੈ।
ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਏਅਰਬੇਸ ਤੋਂ ਲਗਾਤਾਰ ਉਡਾਣ ਭਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।
ਇਹ ਵੀ ਪੜ੍ਹੋ:
ਕੁਝ ਹੀ ਸਮੇਂ ਬਾਅਦ ਲੱਗੇਗਾ ਚੰਨ ਗ੍ਰਹਿਣ, ਵਰਤੋਂ ਇਹ ਸਾਵਧਾਨੀਆਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ