Lunar Eclipse 2020: ਚੰਦਰਮਾ ਗ੍ਰਹਿਣ ਕੁਝ ਹੀ ਸਮੇਂ ਬਾਅਦ ਲੱਗਣ ਜਾ ਰਿਹਾ ਹੈ। ਪੰਚਾਂਗ ਦੇ ਮੁਤਾਬਕ 5 ਜੁਲਾਈ ਨੂੰ ਅੱਠ ਵੱਜ ਕੇ 37 ਮਿੰਟ 'ਤੇ ਚੰਨ ਗ੍ਰਹਿਣ ਲੱਗੇਗਾ। ਇਸ ਦਿਨ ਸੂਰਜ ਮਿਥੁਨ ਰਾਸ਼ੀ 'ਚ ਰਹੇਗਾ ਤੇ ਚੰਨ ਧਨੁ ਰਾਸ਼ੀ 'ਚ ਰਹੇਗਾ। ਗ੍ਰਹਿਣ ਸਮੇਂ ਚੰਦਰਮਾ ਕਮਜ਼ੋਰ ਪੈ ਜਾਵੇਗਾ।

ਇਹ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਸਮੇਂ ਨਾਕਾਰਾਤਕ ਉਰਜਾ ਪੈਦਾ ਹੁੰਦੀ ਹੈ। ਇਹ ਊਰਜਾ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਇਸ ਤੋਂ ਬਚਣ ਦੀ ਲੋੜ ਹੈ। ਅੱਜ ਲੱਗਣ ਵਾਲਾ ਚੰਨ ਗ੍ਰਹਿਣ ਧਨੁ ਰਾਸ਼ੀ 'ਚ ਲੱਗਣ ਜਾ ਰਿਹਾ ਹੈ। ਇਸ ਕਾਰਨ 12 ਰਾਸ਼ੀਆਂ 'ਚੋਂ ਧਨੁ ਰਾਸ਼ੀ ਤੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਪਏਗਾ। ਇਸ ਲਈ ਧਨੁ ਰਾਸ਼ੀ ਵਾਲਿਆਂ ਨੂੰ ਇਸ ਦਿਨ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ।

ਚੰਦਰ ਗ੍ਰਹਿਣ ਦੀ ਨਾਕਾਰਤਮਕ ਊਰਜਾ ਤੋਂ ਬਚਣ ਦੇ ਉਪਾਅ:

ਗ੍ਰਹਿਣ ਸਮੇਂ ਘਰੋਂ ਬਾਹਰ ਨਾ ਨਿੱਕਲੋ। ਭੋਜਨ ਨਾ ਕਰੋ। ਹਾਲਾਂਕਿ ਭਾਰਤ 'ਚ ਇਹ ਚੰਦਰ ਗ੍ਰਹਿਣ ਦਿਖਾਈ ਨਹੀਂ ਦੇਵੇਗਾ। ਪਰ ਫਿਰ ਵੀ ਸੰਯਮ ਤੇ ਸਾਵਧਾਨੀ ਵਰਤਣ ਦੀ ਲੋੜ ਹੈ। ਖਾਸ ਕਰਕੇ ਗਰਭਵਤੀ ਮਹਿਲਾਵਾਂ ਇਸ ਸਮੇਂ ਘਰੋਂ ਬਾਹਰ ਨਾ ਨਿੱਕਲਣ।

ਗ੍ਰਹਿਣ ਤੋਂ ਬਾਅਦ ਇਹ ਕੰਮ ਕਰੋ:

ਉਪਛਾਇਆ ਚੰਨ ਗ੍ਰਹਿਣ ਕਾਰਨ ਇਸ ਗ੍ਰਹਿਣ ਦਾ ਸੂਤਕ ਕਾਲ ਨਹੀਂ ਹੈ। ਗ੍ਰਹਿਣ ਤੋਂ ਬਾਅਦ ਨਹਾ ਲਓ। ਇਸ ਤੋਂ ਬਾਅਦ ਪੂਜਾ ਪਾਠ ਕੀਤਾ ਜਾ ਸਕਦਾ ਹੈ। ਗ੍ਰਹਿਣ ਤੋਂ ਬਾਅਦ ਦਾਨ ਕਰਨਾ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਦਿਨ ਕੀਤੇ ਦਾਨ ਨਾਲ ਵਿਸ਼ੇਸ਼ ਫਲ ਪ੍ਰਾਪਤ ਹੁੰਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ