ਚੰਡੀਗੜ੍ਹ: ਸ਼ਨੀਵਾਰ ਰਾਤ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ-ਹਨ੍ਹੇਰੀ ਕਾਰਨ ਮੌਸਮ ਕਾਫੀ ਠੰਡਾ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਤਾਪਮਾਨ ਲਗਾਤਾਰ ਸਿਖਰ 'ਤੇ ਸੀ ਤੇ ਕਹਿਰ ਦੀ ਗਰਮੀ ਪੈ ਰਹੀ ਸੀ। ਅਜਿਹੇ 'ਚ ਸ਼ਨੀਵਾਰ ਪੂਰੀ ਰਾਤ ਪਏ ਮੀਂਹ ਨੇ ਕੁਝ ਹੱਦ ਤਕ ਰਾਹਤ ਦਿੱਤੀ ਹੈ।


ਐਤਵਾਰ ਸਵੇਰ ਮੌਸਮ ਕਾਫੀ ਸੁਹਾਵਣਾ ਰਿਹਾ। ਓਧਰ ਦਿੱਲੀ ਐਨਸੀਆਰ ਦੇ ਲੋਕਾਂ ਨੂੰ ਵੀ ਬਾਰਸ਼ ਨੇ ਰਾਹਤ ਪਹੁੰਚਾਈ ਹੈ। ਸ਼ਨੀਵਾਰ ਰਾਤ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਤੋਂ ਬਾਅਦ ਐਤਵਾਰ ਸਵੇਰ ਵੇਲੇ ਪਏ ਮੀਂਹ ਨੇ ਮੌਸਮ 'ਚ ਠੰਡਕ ਲਿਆਂਦੀ।


ਇਹ ਵੀ ਪੜ੍ਹੋ:

ਕੁਝ ਹੀ ਸਮੇਂ ਬਾਅਦ ਲੱਗੇਗਾ ਚੰਨ ਗ੍ਰਹਿਣ, ਵਰਤੋਂ ਇਹ ਸਾਵਧਾਨੀਆਂ


ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ