Coronavirus: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਪੂਰੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ 1.13 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਵਰਲਡੋਮੀਟਰ ਮੁਤਾਬਕ ਕੋਰੋਨਾ ਵਇਰਸ ਪ੍ਰਭਾਵਿਤ ਕੇਸਾਂ ਦਾ ਕੁੱਲ ਅੰਕੜਾ 01,13,78,000 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ, 33 ਹਜ਼ਾਰ 'ਤੇ ਪਹੁੰਚ ਗਈ ਹੈ।


ਅਮਰੀਕਾ ਅਜੇ ਵੀ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ 'ਚੋਂ ਪਹਿਲੇ ਨੰਬਰ 'ਤੇ ਹੈ। ਇਕੱਲੇ ਅਮਰੀਕਾ 'ਚ ਕਰੀਬ 29.35 ਲੱਖ ਲੋਕ ਕੋਰੋਨਾ ਤੋਂ ਇਨਫੈਕਟਡ ਹੋਏ। ਇਨ੍ਹਾਂ 'ਚੋਂ ਇਕ ਲੱਖ, 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਚ ਕੁੱਲ 15.68 ਲੱਖ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ 'ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ।

ਵੱਖ-ਵੱਖ ਦੇਸ਼ਾਂ ਦੇ ਅੰਕੜੇ:

ਅਮਰੀਕਾ: ਕੇਸ - 2,935,770, ਮੌਤ - 132,318

ਬ੍ਰਾਜ਼ੀਲ: ਕੇਸ - 1,578,376, ਮੌਤ - 64,365

ਰੂਸ: ਕੇਸ - 674,515, ਮੌਤ - 10,027

ਭਾਰਤ: ਕੇਸ - 673,904, ਮੌਤ - 19,279

ਸਪੇਨ: ਕੇਸ - 297,625, ਮੌਤ - 28,385

ਪੇਰੂ: ਕੇਸ - 299,080, ਮੌਤ - 10,412

ਚਿਲੀ: ਕੇਸ - 291,847, ਮੌਤ - 6,192

ਯੂਕੇ: ਕੇਸ - 284,900, ਮੌਤ - 44,198

ਇਟਲੀ: ਕੇਸ - 241,419, ਮੌਤ - 34,854

ਇਹ ਵੀ ਪੜ੍ਹੋ:

ਕੁਝ ਹੀ ਸਮੇਂ ਬਾਅਦ ਲੱਗੇਗਾ ਚੰਨ ਗ੍ਰਹਿਣ, ਵਰਤੋਂ ਇਹ ਸਾਵਧਾਨੀਆਂ

ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ

ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ