ਅੰਮ੍ਰਿਤਸਰ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਦੇ ਉਨਾਂ ਪਿੰਡਾਂ ਦਾ ਦੌਰਾ ਕੀਤਾ, ਜਿਥੇ ਪਿਛਲੇ ਦਿਨੀਂ ਹੋਈ ਮੋਹਲੇਧਾਰ ਬਾਰਸ਼ ਕਰਕੇ ਫਸਲਾਂ ਦਾ ਨੁਕਸਾਨ ਹੋਇਆ ਸੀ। ਮਜੀਠੀਆ ਆਪਣੇ ਹਲਕੇ ਦੇ ਭੋਮਾ, ਵੀਰਮ ਤੇ ਵਡਾਲ਼ਾ ਆਦਿ ਪਿੰਡਾਂ 'ਚ ਗਏ ਤੇ ਖੇਤਾਂ 'ਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਖੇਤਾਂ 'ਚ ਕਿਸਾਨਾਂ ਦੱਸਿਆ ਕਿ ਹਾਲੇ ਤੱਕ ਕੋਈ ਅਧਿਕਾਰੀ ਜਾਂ ਮੁਲਾਜ਼ਮ ਗਿਰਦਬਾਰੀ ਕਰਨ ਨਹੀਂ ਆਇਆ।


 


ਮਜੀਠੀਆ ਦੀ ਹਾਜ਼ਰੀ 'ਚ ਕਿਸਾਨਾਂ ਨੇ ਕਿਹਾ ਕਿ ਜ਼ਿਆਦਾਤਰ ਨੁਕਸਾਨ ਮਹਿੰਗੇ ਭਾਅ ਵਾਲੀ ਬਾਸਮਤੀ ਨੂੰ ਹੋਇਆ ਹੈ ਕਿਉਂਕਿ ਸਾਡੇ ਖੇਤਰ 'ਚ ਇਹ ਫਸਲ ਪਛੜ ਕੇ ਬੀਜੀ ਜਾਂਦੀ ਹੈ ਤੇ ਕਈ ਕਿਸਾਨਾਂ ਨੇ ਜ਼ਮੀਨ ਠੇਕੇ 'ਤੇ ਲਈ ਹੈ। ਫਸਲ ਕਾਸ਼ਤ ਕੀਤੀ ਹੈ ਪਰ ਹੁਣ ਸਕਰਾਰ ਨੇ ਜੇਕਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਣਾ ਹੈ ਤਾਂ ਜ਼ਮੀਨ ਕਾਸ਼ਤ ਕਰਨ ਵਾਲਿਆਂ ਨੂੰ ਦਿੱਤਾ ਜਾਵੇ।


ਕਿਸਾਨ ਯੂਨੀਅਨ ਵੱਲੋਂ ਟਿੱਕਰੀ ਬਾਰਡਰ ਦੀ ਘਟਨਾ ਲਖੀਮਪੁਰ ਖੀਰੀ ਵਰਗੀ ਕਰਾਰ, ਮੁੱਖ ਮੰਤਰੀ ਚੰਨੀ ਵੱਲੋਂ ਪੀੜਤਾਂ ਨੂੰ 5-5 ਲੱਖ ਦੇਣ ਦਾ ਐਲਾਨ


ਦੂਜੇ ਪਾਸੇ ਬਿਕਰਮ ਮਜੀਠੀਆ ਨੇ ਸਰਕਾਰ ਨੂੰ ਰੱਝ ਕੇ ਕੋਸਿਆ ਤੇ ਕਿਹਾ ਕਿ ਸਰਕਾਰ ਦੇ ਵਜ਼ੀਰ ਆਪਣੀ ਕੁਰਸੀ ਬਚਾਉਣ 'ਚ ਲੱਗੇ ਹਨ ਤਾਂ ਆਮ ਜਨਤਾ ਵੱਲ ਕਿਸ ਨੇ ਧਿਆਨ ਕੀ ਦੇਣਾ। ਮਜੀਠੀਆ ਨੇ ਕਿਹਾ ਕਿ ਦੋ ਡਿਪਟੀ ਸੀਅੇੈਮ ਸਣੇ ਛੇ ਵਜ਼ੀਰ ਮਾਝੇ 'ਚੋਂ ਹਨ ਪਰ ਕੋਈ ਵੀ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਮੁੱਦੇ 'ਤੇ ਸੀਅੇੈਮ ਦੀ ਰਿਹਾਇਸ਼ ਦਾ ਘਿਰਾਓ ਕਰੇਗਾ ਤੇ ਨਾਲ ਹੀ 50 ਤੋਂ 75 ਹਜ਼ਾਰ ਤੱਕ ਦੇ ਮੁਆਵਜ਼ੇ ਦੀ ਮੰਗ ਕਰੇਗਾ। 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904