ਚੰਡੀਗੜ੍ਹ: ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਦਰਮਿਆਨ ਵਿਧਾਨ ਸਭਾ ਦਾ ਦੋ ਦਿਨਾਂ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਹੀ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕੈਪਟਨ 'ਤੇ ਵੱਡੇ ਇਲਜ਼ਾਮ ਲਗਾਏ ਹਨ। ਮਜੀਠੀਆ ਨੇ ਕਿਹਾ ਕਿ ਕੈਪਟਨ ਨੇ ਵਿਧਾਨ ਸਭਾ ਲਈ ਜਿਹੜੇ ਕਾਗਜ਼ ਤਿਆਰ ਕੀਤੇ ਹਨ, ਉਹ ਪਹਿਲਾਂ ਦਿੱਲੀ ਪੀਐਮ ਮੋਦੀ ਨੂੰ ਭੇਜੇ। ਯਾਨੀ ਕਿ ਜੋ ਮੋਦੀ ਨੇ ਤੈਅ ਕਰਨਾ ਉਹ ਹੀ ਫੈਸਲਾ ਵਿਧਾਨ ਸਭਾ 'ਚਲਿਆ ਜਾਵੇਗਾ।


ਉਨ੍ਹਾਂ ਕਿਹਾ ਕੈਪਟਨ ਤੇ ਮੋਦੀ ਫਿਕਸ ਮੈਚ ਖੇਡ ਰਹੇ ਹਨ। ਮਜੀਠੀਆ ਦਾ ਇਲਜ਼ਾਮ ਹੈ ਕਿ ਵਿਧਾਨ ਸਭਾ 'ਚ ਜੋ ਬਿਲ ਪਾਸ ਕੀਤਾ ਜਾਨਾਂ ਹੈ ਉਹ ਵਿਰੋਧੀ ਪਰਟੀਆਂ ਨਾਲ ਸਾਂਝਾ ਨਹੀਂ ਕੀਤਾ ਗਿਆ। ਬਿਲ ਉਸ ਵੇਲੇ ਲੁਕਾਉਣ ਦੀ ਲੋੜ ਪੈਂਦੀ ਹੈ ਜਦੋਂ ਮੈਚ ਦਿੱਲੀ ਨਾਲ ਰੱਲ ਕੇ ਖੇਡਿਆ ਜਾਵੇ। ਉਨ੍ਹਾਂ ਵਿਧਾਨ ਸਭਾ ਸਪੀਕਰ ਨੂੰ ਘਰਦਿਆਂ ਕਿਹਾ ਕਿ ਸਪੀਕਰ ਪੱਖਪਾਤੀ ਰਵੱਈਆਂ ਨਾ ਵਰਤਣ। ਸਪੀਕਰ ਨੂੰ ਪਤਾ ਨਹੀਂ ਕਿ ਸੈਸ਼ਨ ਦੋ ਦਿਨ ਜਾਂ ਇੱਕ ਦਿਨ ਦਾ। ਜੋ ਐਲਾਨ ਸਪੀਕਰ ਨੇ ਕਰਨਾ ਸੀ, ਉਹ ਮੀਟਿੰਗ 'ਚ ਮੰਤਰੀ ਕਰ ਰਹੇ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਕਿ ਸਰਕਾਰ ਵਿਧਾਨ ਸਭਾ 'ਚ ਕੀ ਲੈ ਕੇ ਆ ਰਹੀਹੈ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਨ੍ਹਾਂ ਦੇ ਵਿਧਾਇਕ ਕੀ ਕਰ ਰਹੇ ਹਨ। ਪਰ ਸਰਕਾਰ ਨੂੰ ਖੁਦ ਨਹੀਂ ਪਤਾ ਕਿ ਵਿਧਾਨ ਸਭਾ 'ਚ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ 2017 ਤੋਂ ਲੈ ਕੇ 2020 ਤੱਕ ਕਾਂਗਰਸ ਨੇ ਪੰਜਾਬ ਦੀ ਜਨਤਾ ਨੂੰ ਧੋਖਾ ਦਿੱਤਾ ਤੇ ਹਣ ਵੀ ਖੇਤੀ ਕਾਨੂੰਨ ਦੇ ਮੁੱਦੇ 'ਤੇ ਧੋਖਾ ਦੇਣ ਜਾ ਰਹੇ ਹਨ।ਮਜੀਠੀਆ ਦਾ ਕਹਿਣਾ ਸੀ ਕਿ ਰਾਜਸਥਾਨ, ਛੱਤੀਸਗੜ੍ਹ ਨੇ ਖੇਤੀ ਕਨੂੰਨ ਖਿਲਾਫ਼ ਫੈਸਲਾ ਕਰ ਲਿਆ। ਪਰ ਕੈਪਟਨ ਨੇ ਅਜੇ ਤੱਕ ਕੋਈ ਡਸੀਜ਼ਨ ਨਹੀਂ ਲਿਆ। ਲੋਕਾਂ ਦੇ ਵਿਰੋਧ ਕਾਰਨ ਮਜ਼ਬੂਰ ਹੋ ਕੇ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਹੈ।